ਪਿਸਤੌਲ ਵਿਖਾ ਕੇ ਮੋਟਰਸਾਈਲ ਖੋਹਣ ਵਾਲੇ ਤਿੰਨ ਲੁਟੇਰਿਆਂ ''ਚੋਂ ਇਕ ਗ੍ਰਿਫ਼ਤਾਰ- ਦੋ ਦੀ ਭਾਲ ਜਾਰੀ

Friday, Sep 12, 2025 - 05:29 PM (IST)

ਪਿਸਤੌਲ ਵਿਖਾ ਕੇ ਮੋਟਰਸਾਈਲ ਖੋਹਣ ਵਾਲੇ ਤਿੰਨ ਲੁਟੇਰਿਆਂ ''ਚੋਂ ਇਕ ਗ੍ਰਿਫ਼ਤਾਰ- ਦੋ ਦੀ ਭਾਲ ਜਾਰੀ

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਪਿਸਤੌਲ ਦਿਖਾ ਕੇ ਮੋਟਰਸਾਈਕਲ ਖੋਹਣ ਵਾਲੇ ਤਿੰਨ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਦੋ ਹਾਲੇ ਖੋਹੇ ਮੋਟਰਸਾਈਕਲ ਸਮੇਤ ਫਰਾਰ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ! ਲੱਗ ਗਈਆਂ ਮੌਜਾਂ

ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਨੇਪਾਲ ਸਿੰਘ ਪੁੱਤਰ ਸ਼ਮਿੰਦਰ ਸਿੰਘ ਵਾਸੀ ਆਲੀਵਾਲ 26 ਅਗਸਤ ਨੂੰ ਕਰੀਬ 1.30 ਦੇ ਦੁਪਹਿਰੇ ਆਪਣੇ ਪਿੰਡ ਆਲੀਵਾਲ ਨੇੜੇ ਤਲਵੰਡੀ ਨੌ ਆਬਾਦ ਵਿਖੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਅਤੇ ਉਸ ਦਾ ਮੋਟਰਸਾਈਕਲ ਕੱਚੀ ਪਹੀ 'ਤੇ ਖੜਾ ਸੀ । ਤਿੰਨ ਲੁਟੇਰੇ ਆਏ ਅਤੇ ਉਸਦੇ ਮੋਟਰਸਾਈਕਲ ਦਾ ਲੋਕ ਤੋੜਨ ਲੱਗੇ ਤਾਂ ਵਿਨੇਪਾਲ ਸਿੰਘ ਭੱਜ ਕੇ ਆ ਗਿਆ ਅਤੇ ਆਪਣੀ ਮੋਟਰਸਾਈਕਲ 'ਤੇ ਬੈਠ ਗਿਆ। ਤਿੰਨੇ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੇ ਪਿਸਤੌਲ ਦਿਖਾ ਕੇ ਡਰਾਇਆ ਅਤੇ ਉਸਨੂੰ ਧੱਕਾ ਮਾਰ ਕੇ ਪਿੱਛੇ ਸੁੱਟ ਦਿੱਤਾ ਅਤੇ ਤਿੰਨੇ ਲੁਟੇਰੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਲਈ ਕੇਂਦਰ ਦਾ ਇਕ ਹੋਰ ਅਹਿਮ ਫ਼ੈਸਲਾ! ਜਲਦ ਮਿਲੇਗਾ ਖ਼ਾਸ ਤੋਹਫ਼ਾ

ਥਾਣਾ ਮੁਖੀ ਹਮਰਾਜ ਸਿੰਘ ਚੀਮਾ ਦੀ ਅਗਵਾਈ ਵਿੱਚ ਏ.ਐੱਸ.ਆਈ ਗੁਰਮੀਤ ਸਿੰਘ ਨੇ ਦੌਰਾਨੇ ਤਫਤੀਸ਼ ਇੱਕ ਲੁਟੇਰੇ ਦਵਿੰਦਰ ਸਿੰਘ ਉਰਫ ਸੋਨੂ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਖਿਆਲੀ ਥਾਣਾ ਮਖੂ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਉਸ ਦੇ ਦੋ ਹੋਰ ਸਾਥੀ ਲੁਟੇਰੇ ਰਾਜਵਿੰਦਰ ਸਿੰਘ ਉਰਫ ਮੰਗੂ ਅਤੇ ਗਗਨਦੀਪ ਸਿੰਘ ਉਰਫ ਗੱਗੂ ਖੋਹੇ ਹੋਏ ਮੋਟਰਸਾਈਕਲ ਸਮੇਤ ਫਰਾਰ ਹਨ, ਨੂੰ ਫੜਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ਜੋ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News