ਸਮਰਾਲਾ : ਕੀਟਨਾਸ਼ਕ ਕੰਪਨੀ ਦੇ ਮੁਲਾਜ਼ਮਾਂ ਤੋਂ 16 ਲੱਖ ਲੁੱਟਣ ਵਾਲੇ 4 ਲੁਟੇਰੇ ਗ੍ਰਿਫ਼ਤਾਰ

Friday, Aug 13, 2021 - 03:21 PM (IST)

ਸਮਰਾਲਾ : ਕੀਟਨਾਸ਼ਕ ਕੰਪਨੀ ਦੇ ਮੁਲਾਜ਼ਮਾਂ ਤੋਂ 16 ਲੱਖ ਲੁੱਟਣ ਵਾਲੇ 4 ਲੁਟੇਰੇ ਗ੍ਰਿਫ਼ਤਾਰ

ਸਮਰਾਲਾ (ਵਿਪਨ) : ਸਮਰਾਲਾ 'ਚ ਬੀਤੇ ਦਿਨੀਂ ਕਾਰ ਸਵਾਰ ਲੁਟੇਰਿਆਂ ਵੱਲੋਂ ਕੀਟਨਾਸ਼ਕ ਕੰਪਨੀ ਦੇ ਸੇਲਜ਼ਮੈਨਾਂ ਤੋਂ 16 ਲੱਖ, 94 ਹਜ਼ਾਰ ਰੁਪਏ ਖੋਹਣ ਦੇ ਮਾਮਲੇ 'ਚ 4 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਕੋਲੋਂ 3 ਲੱਖ, 60 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸਰਕਾਰੀ ਸਕੂਲ ਦੇ ਅਧਿਆਪਕ 'ਤੇ ਸਰੀਰਕ ਛੇੜਛਾੜ ਤੇ ਗੰਦੇ ਇਸ਼ਾਰੇ ਕਰਨ ਦੇ ਦੋਸ਼

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ. ਪੀ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਤਿਨ ਸ਼ਰਮਾ ਵਾਸੀ ਏਕਤਾ ਕਾਲੋਨੀ, ਰਾਜਪੁਰਾ ਨੇ ਆਪਣੇ ਰਿਸ਼ਤੇਦਾਰ ਵਿਜੇ ਕੁਮਾਰ ਵਾਸੀ ਰਾਜਪੁਰਾ ਦੇ ਕਹਿਣ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਵਾਰਦਾਤ 'ਚ ਉਸ ਨਾਲ 2 ਹੋਰ ਸਾਥੀ ਸੰਦੀਪ ਸਿੰਘ ਅਤੇ ਸਤਪਾਲ ਸਿੰਘ ਵਾਸੀ ਰੂਦਰਪੁਰ (ਉੱਤਰਾਖੰਡ) ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪਰਦੀਪ ਛਾਬੜਾ 'ਆਮ ਆਦਮੀ ਪਾਰਟੀ' 'ਚ ਸ਼ਾਮਲ

ਵਿਜੇ ਕੁਮਾਰ ਖ਼ਿਲਾਫ਼ ਪਹਿਲਾਂ ਵੀ ਉੱਤਰਾਖੰਡ 'ਚ ਮੁਕਦਮਾ ਦਰਜ ਹੈ, ਜਿੱਥੇ ਉਸਦੀ ਮੁਲਾਕਾਤ ਜੇਲ੍ਹ ਵਿੱਚ ਸੰਦੀਪ ਅਤੇ ਸਤਪਾਲ ਨਾਲ ਹੋਈ ਸੀ। ਐਸ. ਪੀ. ਦਾ ਕਹਿਣਾ ਹੈ ਕਿ ਉਕਤ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News