ਬੱਸ ਤੇ ਮੋਟਰਸਾਈਕਲ ਦੀ ਟੱਕਰ ''ਚ ਬੱਚੇ ਸਮੇਤ 4 ਜ਼ਖਮੀ
Friday, Jan 12, 2018 - 12:36 AM (IST)
ਬਟਾਲਾ, (ਬੇਰੀ)- ਬੱਸ ਅਤੇ ਮੋਟਰਸਾਈਕਲ ਦੀ ਟੱਕਰ 'ਚ ਬੱਚੇ ਸਮੇਤ 4 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜਦਕਿ ਇਕ ਗੰਭੀਰ ਜ਼ਖਮੀ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਖੱਖ ਥਾਣਾ ਟਾਂਗਰਾ ਜ਼ਿਲਾ ਤਰਨਤਾਰਨ ਪਤਨੀ ਮਨਜੀਤ ਕੌਰ, ਸਾਲੀ ਪਲਵਿੰਦਰ ਕੌਰ ਪਤਨੀ ਰਮਨਦੀਪ ਸਿੰਘ ਅਤੇ ਬੱਚੀ ਹਰਲੀਨ ਕੌਰ ਪੁੱਤਰੀ ਰਮਨਦੀਪ ਸਿੰਘ ਵਾਸੀਆਨ ਢੋਲਾ ਨਗਰ ਥਾਣਾ ਬਿਆਸ ਨਾਲ ਮੋਟਰਸਾਈਕਲ ਨੰ. ਪੀ. ਬੀ.-46 ਐੱਚ-6419 'ਤੇ ਸਵਾਰ ਹੋ ਕੇ ਮੂਲਿਆਂਵਾਲ ਤੋਂ ਬਿਆਸ ਜਾ ਰਿਹਾ ਸੀ, ਜਦੋਂ ਉਹ ਜਲੰਧਰ ਰੋਡ ਬਾਈਪਾਸ 'ਤੇ ਚੜ੍ਹਨ ਲੱਗਾ ਤਾਂ ਜਲੰਧਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ, ਜਿਸਨੂੰ ਅਣਪਛਾਤਾ ਚਾਲਕ ਚਲਾ ਰਿਹਾ ਸੀ, ਨੇ ਉਕਤ ਮੋਟਰਸਾਈਕਲ ਸਵਾਰਾਂ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸਦੇ ਕਾਰਨ ਉਕਤ ਚਾਰੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਪ੍ਰਗਟ ਸਿੰਘ ਦੀ ਹਾਲਤ ਕਾਫੀ ਗੰਭੀਰ ਸੀ। ਉਕਤ ਜ਼ਖਮੀਆਂ ਨੂੰ ਐਂਬੂਲੈਂਸ 108 ਦੇ ਰਾਹੀਂ ਸਿਵਲ ਹਸਪਤਾਲ ਬਟਾਲਾ 'ਚ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪ੍ਰਗਟ ਸਿੰਘ ਦੀ ਹਾਲਤ ਅਤਿ ਗੰਭੀਰ ਹੁੰਦੇ ਦੇਖ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਹੈ। ਜਦਕਿ ਬੱਸ ਚਾਲਕ ਮੌਕੇ 'ਤੇ ਬੱਸ ਛੱਡ ਕੇ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਪੀ. ਸੀ. ਆਰ. ਮੁਲਾਜ਼ਮਾਂ ਨੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।