ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ

Tuesday, Nov 24, 2020 - 12:32 PM (IST)

ਲੁਧਿਆਣਾ ਤੋਂ ਵੱਡੀ ਖ਼ਬਰ : ਇੱਕੋ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਬੇਰਹਿਮੀ ਨਾਲ ਕੀਤਾ ਕਤਲ

ਲੁਧਿਆਣਾ (ਰਾਜ) : ਲੁਧਿਆਣਾ ਤੋਂ ਇਸ ਸਮੇਂ ਵੱਡੀ ਖ਼ਬਰ ਆ ਰਹੀ ਹੈ। ਇੱਥੇ ਥਾਣਾ ਪੀ. ਏ. ਯੂ. ਅਧੀਨ ਪੈਂਦੇ ਮਯੂਰ ਵਿਹਾਰ 'ਚ ਇਕ ਪ੍ਰਾਪਰਟੀ ਡੀਲਰ ਦੇ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਪ੍ਰਾਪਰਟੀ ਡੀਲਰ ਰਾਜੀਵ ਦੀ ਪਤਨੀ ਸੁਨੀਤਾ (60), ਪੁੱਤਰ ਆਸ਼ੀਸ਼ (35), ਨੂੰਹ ਗਰਿਮਾ (29) ਅਤੇ ਪੋਤਰੇ ਸੁਚੇਤ (13) ਵੱਜੋਂ ਹੋਈ ਹੈ।

ਇਹ ਵੀ ਪੜ੍ਹੋ : ਵੱਡੇ ਕਹਿਰ ਤੋਂ ਬਾਅਦ ਵੀ ਕੁੜੀ ਨੇ ਨਾ ਛੱਡਿਆ ਮੁੰਡੇ ਦਾ ਸਾਥ, 12 ਸਾਲਾਂ ਬਾਅਦ ਇੰਝ ਪਰਵਾਨ ਚੜ੍ਹਿਆ ਪਿਆਰ (ਤਸਵੀਰਾਂ)

PunjabKesari

ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਪ੍ਰਤੱਖਦਰਸ਼ੀ ਅਸ਼ੋਕ ਨੇ ਦੱਸਿਆ ਕਿ ਉਸ ਨੂੰ ਮੰਗਲਵਾਰ ਸਵੇਰੇ 6.15 ਵਜੇ ਦੇ ਕਰੀਬ ਆਪਣੇ ਭਾਣਜੇ ਸੁਚੇਤ ਦਾ ਫੋਨ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਿਚਕਾਰ ਝਗੜਾ ਹੋ ਰਿਹਾ ਹੈ, ਜਿਸ ਤੋਂ ਬਾਅਦ ਫੋਨ ਕੱਟਿਆ ਗਿਆ।

ਇਹ ਵੀ ਪੜ੍ਹੋ : 12ਵੀਂ 'ਚ ਪੜ੍ਹਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ, ਗਟਰ 'ਚ ਸੁੱਟੀ ਲਾਸ਼

PunjabKesari

ਇਸ ਮਗਰੋ ਅਸ਼ੋਕ ਤੁਰੰਤ ਜਦੋਂ ਪ੍ਰਾਪਰਟੀ ਡੀਲਰ ਰਾਜੀਵ ਦੇ ਘਰ ਆਇਆ ਤਾਂ ਰਾਜੀਵ ਆਪਣੀ ਸਵਿੱਫਟ ਕਾਰ 'ਚ ਘਰੋਂ ਬਾਹਰ ਜਾ ਰਿਹਾ ਸੀ। ਉਸ ਨੇ ਰਾਜੀਵ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਥੋਂ ਨਿਕਲ ਗਿਆ। ਜਦੋਂ ਅਸ਼ੋਕ ਨੇ ਅੰਦਰ ਜਾ ਕੇ ਦੇਖਿਆ ਕਿ ਉਸ ਦੇ ਹੋਸ਼ ਉੱਡ ਗਏ। ਅਸ਼ੋਕ ਦੇ ਜੀਜਾ ਆਸ਼ੀਸ, ਭੈਣ ਗਰਿਮਾ, ਭਾਣਜਾ ਸੁਚੇਤ ਅਤੇ ਸੁਨੀਤਾ ਦੇ ਗਲੇ ਕੁਹਾੜੀ ਨਾਲ ਵੱਢੇ ਹੋਏ ਸਨ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ : ਚੰਗੀ ਖ਼ਬਰ : 8 ਮਹੀਨਿਆਂ ਮਗਰੋਂ ਅੱਜ ਚੱਲਣਗੀਆਂ 'ਟਰੇਨਾਂ', ਐਲਾਨ ਹੁੰਦੇ ਹੀ ਹੋ ਗਈਆਂ ਫੁਲ

ਦੂਜੇ ਪਾਸੇ ਜਿਸ ਸਵਿੱਫਟ ਕਾਰ 'ਚ ਰਾਜੀਵ ਘਰੋਂ ਫ਼ਰਾਰ ਹੋਇਆ ਸੀ, ਉਹ ਰਾਹ 'ਚ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪੂਰੀ ਤਰ੍ਹਾਂ ਸੜ ਗਈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਗਈ ਹੈ ਅਤੇ ਜਾਂਚ ਮਗਰੋਂ ਹੀ ਅਸਲ ਸੱਚਾਈ ਸਾਹਮਣੇ ਆ ਸਕੇਗੀ।

 

 


author

Babita

Content Editor

Related News