ਜਿਸਮਫਰੋਸ਼ੀ ਦਾ ਧੰਦਾ ਬੇਨਕਾਬ, 4 ਜੋੜੇ ਕਾਬੂ, ਮੈਨੇਜਰ ਫਰਾਰ

Sunday, Mar 04, 2018 - 08:10 AM (IST)

ਜਿਸਮਫਰੋਸ਼ੀ ਦਾ ਧੰਦਾ ਬੇਨਕਾਬ, 4 ਜੋੜੇ ਕਾਬੂ, ਮੈਨੇਜਰ ਫਰਾਰ

ਮੋਰਿੰਡਾ (ਖੁਰਾਣਾ) - ਰਾਜ ਬਚਨ ਸਿੰਘ ਸੰਧੂ ਸੀਨੀਅਰ ਕਪਤਾਨ ਪੁਲਸ ਰੂਪਨਗਰ ਨੇ ਦੱਸਿਆ ਕਿ ਜ਼ਿਲਾ ਪੁਲਸ ਨੇ ਜਿਸਮਫਰੋਸ਼ੀ ਦਾ ਧੰਦਾ ਕਰਵਾਉਣ ਵਾਲੇ 'ਆਪਣਾ ਹੋਟਲ' ਨਾਂ ਦੇ ਹੋਟਲ ਮਾਲਕ ਸਮੇਤ ਚਾਰ ਜੋੜਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਇੰਸਪੈਕਟਰ ਸੁਖਵੀਰ ਸਿੰਘ ਮੁੱਖ ਅਫਸਰ ਥਾਣਾ ਸਿੰਘ ਭਗਵੰਤਪੁਰ ਤੇ ਸੀ. ਆਈ. ਏ. ਸਟਾਫ ਰੂਪਨਗਰ ਨੇ ਨਾਕਾਬੰਦੀ ਕੀਤੀ ਹੋਈ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਵਰੁਣ ਸੈਣੀ ਪੁੱਤਰ ਸਤੀਸ਼ ਕੁਮਾਰ ਵਾਸੀ ਮਕਾਨ ਨੰ. 65, ਦਸਮੇਸ਼ ਨਗਰ ਰੂਪਨਗਰ 'ਆਪਣਾ ਹੋਟਲ' (ਕੋਟਲਾ ਨਿਹੰਗ) ਤੇ ਹੋਟਲ ਦੇ ਮੈਨੇਜਰ ਸਾਹਿਲ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਨੇੜੇ ਕਲਿਆਣ ਸਿਨੇਮਾ ਰੂਪਨਗਰ ਹੋਟਲ ਵਿਚ ਕਥਿਤ ਜਿਸਮਫਰੋਸ਼ੀ ਦਾ ਧੰਦਾ ਕਰਵਾਉਂਦੇ ਹਨ, ਜਿਸ 'ਤੇ ਹੋਟਲ ਵਿਚ ਪੁਲਸ ਪਾਰਟੀ ਵਲੋਂ ਰੇਡ ਕੀਤੀ ਗਈ ਤਾਂ ਵੱਖ-ਵੱਖ ਕਮਰਿਆਂ ਵਿਚੋਂ ਸੁਰਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਮਾਜਰੀ ਕੋਟਾਂ ਥਾਣਾ ਕੀਰਤਪੁਰ ਸਾਹਿਬ, ਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਫਤਿਹਪੁਰ ਥਾਣਾ ਸਦਰ ਰੂਪਨਗਰ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਮਨਸੂਹਾ ਕਲਾਂ ਥਾਣਾ ਚਮਕੌਰ ਸਾਹਿਬ ਤੇ ਵਰਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੋਟਲਾ ਪਾਵਰ ਹਾਊਸ ਥਾਣਾ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਰ ਲੜਕੀਆਂ ਸਮੇਤ ਇਤਰਾਜ਼ਯੋਗ ਹਾਲਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਖਿਲਾਫ ਥਾਣਾ ਸਿੰਘ ਭਗਵੰਤਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਹੋਟਲ ਦਾ ਮੈਨੇਜਰ ਸਾਹਿਲ ਕੁਮਾਰ ਮੌਕੇ ਤੋਂ ਫਰਾਰ ਹੋ ਗਿਆ।


Related News