ਹੋਟਲ ’ਚ ਜੁਆ ਖੇਡਦੇ 4 ਗ੍ਰਿਫਤਾਰ, 10 ਲੱਖ 5 ਹਜ਼ਾਰ ਰੁਪਏ ਬਰਾਮਦ
Thursday, Oct 07, 2021 - 03:49 AM (IST)
ਜਲੰਧਰ (ਰਮਨ)- ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੇ ਦੇਰ ਰਾਤ ਬੀ. ਐੱਸ. ਐੱਫ. ਚੌਕ ਸਥਿਕ ਵੇਸਟ ਵੈਸਟਰਨ ਹੋਟਲ ਦੇ ਕਮਰੇ ’ਚੋਂ ਸ਼ਹਿਰ ਦੇ 4 ਨਾਮਵਰ ਲੋਕਾਂ ਨੂੰ ਜੁਆ ਖੇਡਦੇ ਹੋਏ ਕਾਬੂ ਕੀਤਾ ਜਦਕਿ 2 ਲੋਕ ਮੌਕੇ ’ਤੋਂ ਫਰਾਰ ਹੋ ਗਏ। ਗ੍ਰਿਫਤਾਰ ਕੀਤੇ ਜੁਆਰੀਆਂ ਤੋਂ 10.05 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸੰਦੀਪ ਪੁੱਤਰ ਭਾਰਤ ਭੂਸ਼ਣ ਸੰਤਰਾਂ ਮੁਹੱਲਾ, ਅੰਮ੍ਰਿਤਪਾਲ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਅਨੰਦ ਨਗਰ, ਗਗਨਜੀਤ ਸਿੰਘ ਪੁੱਤਰ ਬਲਜੀਤ ਸਿੰਘ ਨਿਵਾਸੀ ਪੱਕਾ ਬਾਗ, ਰਾਜੇਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਨਿਵਾਸੀ ਭਾਰਤ ਨਗਰ ਹੁਸ਼ਿਆਰਪੁਰ ਵੱਜੋਂ ਹੋਈ ਹੈ, ਜਿਨ੍ਹਾਂ ਨੂੰ ਪੁਲਸ ਨੇ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਹੈ, ਉਥੇ ਹੀ ਫਰਾਰ ਮੁਲਜ਼ਮਾਂ ਦੀ ਪਛਾਣ ਗਗਨਦੀਪ ਪੁੱਤਰ ਰੂਪ ਲਾਲ ਨਿਵਾਸੀ ਸੋਡਲ ਪ੍ਰੀਤ ਨਗਰ ਅਤੇ ਅਵਿਨਾਸ਼ ਸਿੰਘ ਪੁੱਤਰ ਮੋਹਣ ਸਿੰਘ ਕਿਸ਼ਨ ਨਗਰ ਬੰਗਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਮੁੱਖ ਮੰਤਰੀ ਚੰਨੀ ਨੇ ਰਾਤ ਡੇਢ ਵਜੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
ਜਾਣਕਾਰੀ ਦਿੰਦੇ ਥਾਣਾ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਨਵੀਂ ਬਾਰਾਂਦਰੀ ਥਾਣੇ ਦੀ ਪੁਲਸ ਨੂੰ ਦੇਰ ਰਾਤ ਲਗਭਗ 12 ਵਜੇ ਜਾਣਕਾਰੀ ਮਿਲੀ ਸੀ ਕਿ ਬੀ. ਐੱਸ. ਐੱਫ. ਚੌਕ ’ਚ ਸਥਿਤ ਬੇਸਟ ਵੈਸਟਰਨ ਹੋਟਲ ਦੇ ਇਕ ਕਮਰੇ ’ਚ ਜੁਆ ਚਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਛਾਪੇਮਾਰੀ ਕਰਦੇ ਹੋਏ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਥੇ ਹੀ ਦੋ ਲੋਕ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸ਼ਹਿਰ ਦੇ ਇਕ ਕਾਂਗਰਸੀ ਵਿਧਾਇਕ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਲੋਕ ਛਡਵਾਉਣ ਲਈ ਦੇਰ ਰਾਤ ਤੱਕ ਥਾਣੇ ਦੇ ਬਾਹਰ ਖੜ੍ਹੇ ਰਹੇ।