ਆਦਮਪੁਰ ''ਚ ਨੌਜਵਾਨ ਨੂੰ ਗੋਲ਼ੀਆਂ ਮਾਰਨ ਵਾਲੇ 4 ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

Thursday, Aug 03, 2023 - 04:15 PM (IST)

ਜਲੰਧਰ/ਆਦਮਪੁਰ- ਜਲੰਧਰ ਦਿਹਾਤੀ ਪੁਲਸ ਨੇ ਆਦਮਪੁਰ ਦੇ ਪਿੰਡ ਭਡਿਆਣਾ 'ਚ ਮਹਾਵੀਰ ਨਾਂ ਦੇ ਨੌਜਵਾਨ 'ਤੇ ਗੋਲ਼ੀਆਂ ਚਲਾਉਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਇਕ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਨੇ ਮਹਾਵੀਰ ਨੂੰ ਗੋਲ਼ੀਆਂ ਇਸ ਕਰਕੇ ਮਾਰੀਆਂ ਸਨ ਕਿਉਂਕਿ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਉਸ ਨਾਲ ਝਗੜਾ ਹੋਇਆ ਸੀ। ਝਗੜੇ ਤੋਂ ਬਾਅਦ ਐੱਨ. ਡੀ. ਪੀ. ਐੱਸ. ਕੇਸ ਵਿੱਚ ਜੇਲ੍ਹ ਤੋਂ ਰਿਹਾਅ ਹੋਏ ਮਹਾਵੀਰ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦੇਣ ਦੀ ਬਜਾਏ ਉਸ ਨੇ ਖ਼ੁਦ ਹੀ ਇਸ ਨਾਲ ਨਜਿੱਠਣ ਦੀ ਯੋਜਨਾ ਬਣਾਈ ਸੀ।

ਇਸ ਹਮਲੇ 'ਚ ਮਹਾਵੀਰ ਨੂੰ 4 ਗੋਲ਼ੀਆਂ ਲੱਗੀਆਂ ਪਰ ਉਸ ਦੀ ਜਾਨ ਬਚ ਗਈ ਅਤੇ ਉਹ ਹਸਪਤਾਲ 'ਚ ਦਾਖ਼ਲ ਹੈ। ਹਮਲਾਵਰਾਂ ਨੇ 1.50 ਲੱਖ ਰੁਪਏ ਖ਼ਰਚ ਕੇ ਮਹਾਵੀਰ ਨੂੰ ਮਾਰਨ ਲਈ ਪਿਸਤੌਲ ਮੰਗਵਾਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸੋਸ਼ਲ ਮੀਡੀਆ ਪੇਜ 'ਤੇ ਇਕ ਪੋਸਟ ਸਾਂਝੀ ਕੀਤੀ ਕਿ ਮਹਾਵੀਰ ਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ ਪਰ ਮਹਾਵੀਰ ਨੇ ਵੀ ਇਨ੍ਹਾਂ ਦੀ ਧਮਕੀ ਨੂੰ ਗੰਭੀਰਤਾ ਨਾਲ ਨਹੀਂ ਲਿਆ। ਪੁਲਸ ਨੇ .32 ਬੋਰ ਦੇ 3 ਪਿਸਤੌਲ ਅਤੇ 13 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ- ਖਾਲਸਾ ਏਡ ਦੇ ਦਫ਼ਤਰ 'ਤੇ NIA ਵੱਲੋਂ ਕੀਤੀ ਗਈ ਰੇਡ 'ਤੇ ਰਾਜਾ ਵੜਿੰਗ ਨੇ ਜਤਾਇਆ ਇਤਰਾਜ਼

ਜਲੰਧਰ ਦਿਹਾਤੀ ਦੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਹਾਵੀਰ 'ਤੇ ਹਮਲਾ ਬਦਲਾਖੋਰੀ ਦੇ ਚੱਕਰ ਵਿਚ ਕੀਤਾ ਗਿਆ ਗਿਆ ਸੀ। ਮਹਾਵੀਰ 'ਤੇ ਹਮਲਾ ਕਰਨ ਵਾਲੇ ਪੇਸ਼ੇਵਰ ਅਪਰਾਧੀ ਹਨ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ 4 ਹੋਰ ਵਿਅਕਤੀ ਸਨ ਪਰ ਇਨ੍ਹਾਂ ਨੂੰ ਫੜਨ ਤੋਂ ਬਾਅਦ ਉਹ ਸੁਰੱਖਿਅਤ ਹੋ ਗਏ ਹਨ। ਪੁਲਸ ਨੇ ਵੀ ਚਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਅਮਨਾ ਨਾਂ ਦੇ ਵਿਅਕਤੀ ਨੂੰ ਸਪੈਸ਼ਲ ਟਾਸਕ ਫੋਰਸ ਨੇ ਨਸ਼ੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ। ਉਸ ਨੇ ਹੀ ਇਨ੍ਹਾਂ 'ਤੇ ਹਮਲਾ ਕਰਨ ਲਈ ਡੇਢ ਲੱਖ 'ਚ 3 ਪਿਸਤੌਲ ਮੁਹੱਈਆ ਕਰਵਾਏ ਸਨ। ਪੁਲਸ ਅਧਿਕਾਰੀ ਨੇ ਦੱਸਿਆ ਕਿ ਹਥਿਆਰਾਂ ਲਈ ਪੈਸਾ ਫਗਵਾੜਾ ਦੇ ਰਹਿਣ ਵਾਲੇ ਅਮਰ ਬਸਰਾ ਹਾਲ ਵਾਸੀ ਇਟਲੀ ਨੇ ਦਿੱਤੇ ਸਨ।

ਇਹ ਵੀ ਪੜ੍ਹੋ- ਅਮਰੀਕਾ ਤੋਂ ਜੇਲ੍ਹ ਬ੍ਰੇਕ ਕਰਕੇ ਪੰਜਾਬ ਆਏ ਫ਼ਰਾਰ ਮੁਲਜ਼ਮ ਦਾ ਵੱਡਾ ਕਾਂਡ, ਪਰਿਵਾਰ ਨੇ ਖੋਲ੍ਹਿਆ ਕੱਚਾ-ਚਿੱਠਾ


shivani attri

Content Editor

Related News