ਬਠਿੰਡਾ 'ਚ ਸ਼ਰੇਆਮ ਗੰਡਾਸਿਆਂ ਨਾਲ ਵੱਢਿਆ ਸੀ ਨੌਜਵਾਨ, ਕਤਲਕਾਂਡ ਦੇ 4 ਦੋਸ਼ੀ ਗ੍ਰਿਫ਼ਤਾਰ

Sunday, Jul 14, 2024 - 12:28 PM (IST)

ਬਠਿੰਡਾ (ਵਿਜੈ ਵਰਮਾ) : ਬਠਿੰਡਾ ਪੁਲਸ ਵਲੋਂ ਮੌੜ ਕਤਲਕਾਂਡ ਦੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਬਠਿੰਡਾ ਦੀਪਕ ਪਾਰਿਕ ਨੇ ਕਿਹਾ ਕਿ ਬੀਤੀ 7 ਜੁਲਾਈ ਨੂੰ ਜਸਪਾਲ ਸਿੰਘ ਉਰਫ਼ ਅਠੱਨੀ ਪੁੱਤਰ ਬੱਘੜ ਸਿੰਘ ਵਾਸੀ ਮੌੜ ਕਲਾਂ ਨੂੰ ਗੰਡਾਸਿਆਂ ਨਾਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧੀ ਪੁਲਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੁਕਾਬਲੇ ਜ਼ਿਮਨੀ ਚੋਣਾਂ ’ਚ ਬੁਰੀ ਤਰ੍ਹਾਂ ਪੱਛੜੀ BJP, ਰਹੀ ਦੂਜੇ ਸਥਾਨ 'ਤੇ

ਇਸ ਦੌਰਾਨ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ਼ ਜਸ ਪੁੱਤਰ ਜਗਜੀਤ ਸਿੰਘ ਵਾਸੀ ਬਠਿੰਡਾ, ਹਰਜੀਤ ਸਿੰਘ ਉਰਫ਼ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਅਤੇ ਬਲਵੀਰ ਕੌਰ ਪਤਨੀ ਸੁਖਨੰਦ ਸਿੰਘ ਵਾਸੀ ਮੌੜ ਮੰਡੀ ਨੂੰ ਹਾਈਵੇਅ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਵਾਹਨ ਚਾਲਕ ਸਾਵਧਾਨ! ਪੰਜਾਬ 'ਚ ਇਸ ਚੀਜ਼ ਲਈ ਵੀ ਕੱਟੇ ਜਾਣਗੇ ਚਲਾਨ, ਜਾਰੀ ਹੋ ਗਏ ਹੁਕਮ

ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਕਾਰ ਵੀ ਬਰਾਮਦ ਕੀਤੀ ਗਈ। ਅੱਜ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


 


Babita

Content Editor

Related News