ਜਨਮਦਿਨ ਪਾਰਟੀ ’ਚ ਕਤਲ ਦੇ ਮਾਮਲੇ ’ਚ ਚਾਰੇ ਮੁਲਜ਼ਮ ਕਾਬੂ
Thursday, Mar 13, 2025 - 01:58 PM (IST)

ਚੰਡੀਗੜ੍ਹ (ਸੁਸ਼ੀਲ) : ਮੌਲੀਜਾਗਰਾਂ ’ਚ ਜਨਮਦਿਨ ਪਾਰਟੀ ’ਚ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਦੋਸ਼ ’ਚ 4 ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੌਲੀਜਾਗਰਾਂ ਵਾਸੀ ਮਾਨਸਾ ਰਾਮ, ਵਿਪਿਨ, ਸੰਚਿਤ ਤੇ ਸ਼ਿਵ ਚੰਦਰ ਵਜੋਂ ਹੋਈ ਹੈ।
ਪੁਲਸ ਨੇ ਕਤਲ ’ਚ ਵਰਤੇ ਡੰਡੇ ਬਰਾਮਦ ਕਰ ਕੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਸਾਰਿਆਂ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਪੁਲਸ ਨੇ ਦੇਵਤਾ ਸਾਹੂ ਦਾ ਕਤਲ ਕਰਨ ਵਾਲਿਆਂ ਨੂੰ ਫੜ੍ਹਨ ਲਈ ਸਪੈਸ਼ਲ ਟੀਮ ਬਣਾਈ ਸੀ। ਟੀਮ ਨੇ ਜਾਂਚ ਕਰਦਿਆਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦ ਕੀਤੇ। ਜ਼ਿਕਰਯੋਗ ਹੈ ਕਿ ਦੇਵਤਾ ਸਾਹੂ ਗੁਆਂਢੀ ਦੀ ਬੇਟੀ ਦੇ ਜਨਮਦਿਨ ’ਚ ਗਿਆ ਸੀ। ਖਾਣਾ ਖਾਣ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਸਾਹੂ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ ਸੀ।