ਪੇਸ਼ੀ ਭੁਗਤ ਕੇ ਵਾਪਸ ਆਏ ਹਵਾਲਾਤੀ ਤੋਂ 35 ਗੋਲੀਆਂ ਬਰਾਮਦ
Saturday, Mar 03, 2018 - 12:20 PM (IST)

ਪਟਿਆਲਾ (ਬਲਜਿੰਦਰ)-ਕੇਂਦਰੀ ਜੇਲ ਪਟਿਆਲਾ ਵਿਚ ਬੰਦ ਹਵਾਲਾਤੀ ਗੁਰਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਉੜਾਪੜ ਨਵਾਂ ਸ਼ਹਿਰ ਪੇਸ਼ੀ ਭੁਗਤ ਕੇ ਵਾਪਸ ਜੇਲ ਆਇਆ ਤਾਂ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਤੋਂ 35 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਵਿਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਕੇਂਦਰੀ ਜੇਲ ਦੇ ਸਹਾਇਕ ਸੁਪਰਡੈਂਟ ਵਿਕਾਸ ਸ਼ਰਮਾ ਦੀ ਸ਼ਿਕਾਇਤ 'ਤੇ ਉਕਤ ਵਿਅਕਤੀ ਖਿਲਾਫ ਐੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।