ਭਾਰਤ ਤੋਂ ਬ੍ਰਿਟੇਨ ਵਾਪਸ ਭੇਜੇ ਗਏ 314 ਯਾਤਰੀ
Sunday, May 10, 2020 - 08:57 PM (IST)

ਅੰਮ੍ਰਿਤਸਰ, (ਇੰਦਰਜੀਤ)— ਭਾਰਤ ਤੋਂ ਵਿਦੇਸ਼ੀ ਮੁਸਾਫਰਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੰਤਰਰਾਸ਼ਟਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ 'ਤੇ ਐਤਵਾਰ 314 ਯਾਤਰੀ ਬ੍ਰਿਟੇਨ ਰਵਾਨਾ ਕੀਤੇ ਗਏ। ਐਤਵਾਰ ਬਾਅਦ ਦੁਪਹਿਰ ਇਹ ਉਡਾਨ 2 :30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਇਸ ਦੇ ਲਈ ਬ੍ਰਿਟਿਸ਼ ਏਅਰਲਾਇਨਸ ਆਫ ਯੂਨਾਈਟਿਡ ਕਿੰਗਡਮ ਦਾ ਸ਼ਕਤੀਸ਼ਾਲੀ ਏਅਰਬਸ ਜਹਾਜ਼ ਆਪ੍ਰੇਸ਼ਨ ਵਿਚ ਸੀ। ਇਹ ਉਡਾਨ ਭਾਰਤ ਤੋਂ ਲੰਦਨ ਦੇ ਹੀਥਰੋ ਹਵਾਈ ਅੱਡੇ 'ਤੇ ਲੈਂਡ ਕਰੇਗੀ। ਇਹਨਾਂ ਵਿਚ ਕੁਝ ਲੋਕ ਇੰਗਲੈਂਡ ਦੇ ਅਤੇ ਕੁੱਝ ਕੈਨੇਡਾ ਦੇ ਨਿਵਾਸੀ ਸ਼ਾਮਲ ਸਨ। ਇੰਗਲੈਂਡ ਦੇ ਹੀਥਰੋ ਹਵਾਈ ਅੱਡੇ 'ਤੇ ਜਹਾਜ਼ ਦੀ ਲੈਂਡਿੰਗ ਦੇ ਉਪਰੰਤ ਉਨ੍ਹਾਂ ਨੂੰ ਵੱਖ-ਵੱਖ ਉਡਾਨਾਂ ਵਿਚ ਕੈਨੇਡਾ ਅਤੇ ਸਬੰਧਤ ਦੇਸ਼ਾਂ ਵਿਚ ਭੇਜਿਆ ਜਾਵੇਗਾ। ਅੰਮ੍ਰਿਤਸਰ ਏਅਰਪੋਰਟ 'ਤੇ ਐਤਵਾਰ ਸੀ. ਆਈ. ਐੱਸ. ਐੱਫ. ਦੀ ਸਖਤ ਨਿਗਰਾਨੀ ਵੇਖੀ ਗਈ ਅਤੇ ਨੌਜਵਾਨਾਂ ਨੇ ਸੋਸ਼ਲ ਡਿਸਟੈਂਸ ਮੇਂਟੇਨ ਰੱਖਿਆ।