ਖੂਨ ਹੋਇਆ ਪਾਣੀ, 300 ਰੁਪਏ ਪਿੱਛੇ ਛੋਟੇ ਭਰਾ ਨੇ ਵੱਡੇ ਦਾ ਕੀਤਾ ਕਤਲ

Tuesday, Apr 27, 2021 - 02:08 AM (IST)

ਖੂਨ ਹੋਇਆ ਪਾਣੀ, 300 ਰੁਪਏ ਪਿੱਛੇ ਛੋਟੇ ਭਰਾ ਨੇ ਵੱਡੇ ਦਾ ਕੀਤਾ ਕਤਲ

ਜਲੰਧਰ,(ਵਰੁਣ)- ਇਸ ਸਮੇਂ ਦੀ ਇਕ ਵੱਡੀ ਖਬ਼ਰ ਕਬੀਰ ਨਗਰ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਇਕ ਛੋਟੇ ਭਰਾ ਨੇ 300 ਰੁਪਏ ਦੇ ਝਗੜੇ ਦੇ ਚੱਲਦੇ ਵੱਡੇ ਭਰਾ ਨੂੰ ਚਾਕੂ ਮਾਰ ਉਸ ਦੀ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਦੋਸ਼ੀ ਛੋਟਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਦੱਸ ਦੇਈਏ ਕਿ ਇਹ ਘਟਨਾ ਦੋਵਾਂ ਭਰਾਵਾਂ ਦੇ ਪਿਤਾ ਦੇ ਸਾਹਮਣੇ ਵਾਪਰੀ। ਕਤਲ ਦੀ ਜਾਣਕਾਰੀ ਮਿਲਣ 'ਤੇ ਥਾਣਾ 1 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕ ਦੀ ਪਛਾਣ ਪੰਕਜ ਸਹਿਗਲ ਵਜੋਂ ਹੋਈ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਨੇ ਦਿੱਤਾ ਅਸਤੀਫਾ : ਸੂਤਰ

ਥਾਣੇ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਪੰਕਜ ਅਤੇ ਉਸ ਦਾ ਛੋਟਾ ਭਰਾ ਰੋਹਿਤ ਸਹਿਗਲ ਫੁੱਲ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਭਰਾ ਆਪਣੇ ਪਿਤਾ ਮਿੱਠੂ ਨਾਲ ਕਬੀਰ ਨਗਰ ਵਿੱਚ ਰਹਿੰਦੇ ਹਨ ਜੋ ਕਿ ਸੋਮਵਾਰ ਦੇਰ ਰਾਤ ਇਕੱਠੇ ਬੈਠੇ ਸਨ। ਉਸੇ ਸਮੇਂ ਦੋਹਾਂ 'ਚ ਦਿਹਾੜੀ ਦੇ 300 ਰੁਪਏ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਰੋਹਿਤ ਨੇ ਆਪਣੇ ਭਰਾ ਪੰਕਜ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਹ ਸਾਰਾ ਝਗੜਾ ਉਨ੍ਹਾਂ ਦੇ ਪਿਤਾ ਸਾਹਮਣੇ ਹੋਇਆ।

PunjabKesari

ਇਹ ਵੀ ਪੜ੍ਹੋ- ਇਕ ਰਾਤ ਪਹਿਲਾਂ ਆਈ ਨਵ-ਵਿਆਹੁਤਾ ਚੜ੍ਹੀ ਦਾਜ ਦੀ ਬਲ਼ੀ

ਪਿਤਾ ਨੇ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਰੋਹਿਤ ਨੇ ਪੰਕਜ ਦੀ ਛਾਤੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੰਕਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਪਣੇ ਭਰਾ ਦੀ ਹੱਤਿਆ ਕਰਨ ਤੋਂ ਬਾਅਦ ਰੋਹਿਤ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੀ ਪੁਲਸ ਅਤੇ ਪੀ.ਸੀ.ਆਰ. ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਕਜ ਦੀ ਹੱਤਿਆ ਉਸਦੇ ਛੋਟੇ ਭਰਾ ਰੋਹਿਤ ਵਲੋਂ ਕੀਤੀ ਹੈ, ਜੋ ਕਿ ਫਰਾਰ ਹੈੈ ਅਤੇ ਪੁਲਸ ਉਸਦੀ ਭਾਲ ਕਰ ਰਹੀ ਹੈ।


author

Bharat Thapa

Content Editor

Related News