ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨਾਂ ਨੂੰ ਗੱਡੀ ਨੇ ਦਰੜਿਆ, ਤਿੰਨਾਂ ਦੀ ਮੌਤ

Wednesday, Nov 18, 2020 - 01:51 PM (IST)

ਲੁਧਿਆਣਾ 'ਚ ਭਿਆਨਕ ਹਾਦਸੇ ਦੌਰਾਨ ਨੌਜਵਾਨਾਂ ਨੂੰ ਗੱਡੀ ਨੇ ਦਰੜਿਆ, ਤਿੰਨਾਂ ਦੀ ਮੌਤ

ਲੁਧਿਆਣਾ (ਜਗਰੂਪ) : ਲੁਧਿਆਣਾ 'ਚ ਇਕ ਭਿਆਨਕ ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਿੰਨਾਂ ਨੌਜਵਾਨਾਂ ਨੂੰ ਇਕ ਬੇਕਾਬੂ ਗੱਡੀ ਨੇ ਦਰੜ ਦਿੱਤਾ, ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਅਤੇ ਤਿੰਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਆਟੋ ਚਾਲਕ ਨੇ ਜੰਗਲੀ ਇਲਾਕੇ 'ਚ ਜਨਾਨੀ ਨਾਲ ਕੀਤੀ ਵਾਰਦਾਤ, ਜਾਨ ਬਚਾਉਣ ਲਈ ਮਾਰੀ ਛਾਲ

PunjabKesari

ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ 'ਚ ਜੁੱਟ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ 'ਚ ਸਵਾਰ ਵਿਅਕਤੀ ਨੇ ਪਹਿਲਾਂ ਰਾਹ 'ਚ ਇਕ ਵਿਅਕਤੀ ਨੂੰ ਟੱਕਰ ਮਾਰੀ ਅਤੇ ਫਿਰ ਇਸ ਤੋਂ ਬਾਅਦ ਘਬਰਾ ਕੇ ਅੱਗੇ ਜਾ ਰਹੇ 2 ਹੋਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਲਈ ਨਸੂਰ ਬਣਿਆ ਪ੍ਰੇਮਿਕਾ ਦਾ ਇਸ਼ਕ, ਪਤਨੀ ਨੇ ਬਥੇਰੇ ਦਿਲਾਸੇ ਦਿੱਤੇ ਪਰ ਹੋਣੀ ਨਾ ਟਲੀ

ਮਰਨ ਵਾਲਿਆਂ 'ਚੋਂ ਇਕ ਵਿਅਕਤੀ ਦੀ ਪਛਾਣ ਕੱਪੜਿਆਂ ਦੇ ਕਾਰੋਬਾਰੀ ਦੇ ਤੌਰ 'ਤੇ ਕੀਤੀ ਗਈ ਹੈ, ਜਦੋਂ ਕਿ ਬਾਕੀ 2 ਲੋਕਾਂ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ 'ਚ ਸ਼ਨਾਖਤ ਲਈ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਅੱਜ, ਕਈ ਮੁੱਦਿਆਂ 'ਤੇ ਹੋਵੇਗੀ ਚਰਚਾ
 


author

Babita

Content Editor

Related News