ਕਰਨਲ ਨਾਲ ਮਾਰਕੁੱਟ ਕਰਨ ਵਾਲੇ ਕਾਰ ਸਵਾਰ 3 ਨੌਜਵਾਨ ਗ੍ਰਿਫ਼ਤਾਰ

Tuesday, Jun 20, 2023 - 04:34 PM (IST)

ਕਰਨਲ ਨਾਲ ਮਾਰਕੁੱਟ ਕਰਨ ਵਾਲੇ ਕਾਰ ਸਵਾਰ 3 ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਰਾਸ਼ਨ ਲੈ ਕੇ ਘਰ ਜਾ ਰਹੇ ਕਰਨਲ ’ਤੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ਕੋਲ ਗੱਡੀ ਰੁਕਵਾ ਕੇ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਰਨਲ ਨਾਲ ਮਾਰਕੁੱਟ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਲਿਆ ਹੈ। ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਮੋਹਾਲੀ ਸਥਿਤ ਢਕੌਲੀ ਨਿਵਾਸੀ ਮੁਕੇਸ਼, ਮੋਹਾਲੀ ਸੈਕਟਰ-70 ਨਿਵਾਸੀ ਸੰਦੀਪ ਅਤੇ ਮੋਹਾਲੀ ਫੇਜ਼-10 ਨਿਵਾਸੀ ਗੁਰਸ਼ਰਨ ਸਿੰਘ ਦੇ ਰੂਪ ਵਿਚ ਹੋਈ।

ਸੈਕਟਰ-33 ਨਿਵਾਸੀ ਕਰਨਲ ਸੁਖਦਿਆਨ ਦੀ ਸ਼ਿਕਾਇਤ ’ਤੇ ਉਕਤ ਤਿੰਨਾਂ ਹਮਲਾਵਰਾਂ ’ਤੇ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਸੈਕਟਰ-33 ਨਿਵਾਸੀ ਕਰਨਲ ਸੁਖਦਿਆਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਤਨੀ ਦੇ ਨਾਲ ਸੈਕਟਰ-34 ਦੀ ਮਾਰਕਿਟ ਤੋਂ ਰਾਸ਼ਨ ਲੈ ਕੇ ਗੱਡੀ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਸੈਕਟਰ-34 ਗੁਰਦੁਆਰੇ ਕੋਲ ਪਹੁੰਚੇ ਤਾਂ ਕਾਰ ਸਵਾਰ ਤਿੰਨ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਅੱਗੇ ਕਾਰ ਖੜ੍ਹੀ ਕਰ ਦਿੱਤੀ।

ਨੌਜਵਾਨਾਂ ਨੇ ਉਨ੍ਹਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਅਤੇ ਕੁੱਟਣ ਲੱਗੇ ਅਤੇ ਗਾਲੀ- ਗਲੋਚ ਕਰਨ ਲੱਗੇ। ਮੈਨੂੰ ਧਮਕੀ ਦਿੱਤੀ ਕਿ ਤੈਨੂੰ ਜਾਨੋਂ ਮਾਰ ਦੇਣਗੇ। ਮੁਲਜ਼ਮ ਭੱਜਣ ਲੱਗੇ ਤਾਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚਕੇ ਹਮਲਾਵਰ ਮੁਕੇਸ਼, ਸੰਦੀਪ ਅਤੇ ਗੁਰਸ਼ਰਨ ਨੂੰ ਗ੍ਰਿਫ਼ਤਾਰ ਕੀਤਾ।       


author

Babita

Content Editor

Related News