ਰਿਹਾਇਸ਼ੀ ਇਲਾਕੇ 'ਚ 3 ਮੰਜ਼ਿਲਾ ਬਿਲਡਿੰਗ ਡਿੱਗਣ ਨਾਲ ਮਚੀ ਹਫੜਾ-ਦਫੜੀ, ਮਲਬੇ ਹੇਠਾਂ ਦੱਬੇ ਕਈ ਵਾਹਨ (ਵੀਡੀਓ)

05/13/2022 1:35:26 AM

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਦੇ ਕੁਈਨਜ਼ ਰੋਡ 'ਤੇ ਇਕ ਨਿਰਮਾਣ ਅਧੀਨ ਹੋਟਲ ਨੇੜੇ ਸਥਿਤ 3 ਮੰਜ਼ਿਲਾ ਰੈਸਟੋਰੈਂਟ ਦੀ ਇਮਾਰਤ ਢਹਿ-ਢੇਰੀ ਹੋ ਗਈ। ਜਾਣਕਾਰੀ ਅਨੁਸਾਰ ਹੋਟਲ ਦੀ ਬੇਸਮੈਂਟ ਬਣਾਉਣ ਲਈ ਮਜ਼ਦੂਰਾਂ ਨੇ 50 ਫੁੱਟ ਜ਼ਮੀਨ ਪੁੱਟੀ ਹੋਈ ਸੀ। ਇਸ ਦੇ ਬਿਲਕੁੱਲ ਨਾਲ ਹੀ ਹੋਟਲ ਗ੍ਰੈਂਡ ਅਤੇ ਫੂਡ ਬਾਲ ਰੈਸਟੋਰੈਂਟ ਹੈ। ਸ਼ਾਮ 7 ਵਜੇ ਅਚਾਨਕ ਫੂਡ ਬਾਲ ਰੈਸਟੋਰੈਂਟ ਦੀ 3 ਮੰਜ਼ਿਲਾ ਇਮਾਰਤ ਡਿੱਗਣ ਲੱਗੀ।ਦੇਖਦੇ ਹੀ ਦੇਖਦੇ ਇਹ ਜਮੀਨਦੋਜ਼ ਹੋ ਗਈ। ਇਸ ਤੋਂ ਇਲਾਵਾ ਹੋਟਲ ਗ੍ਰੈਂਡ ਦਾ ਇਕ ਹਿੱਸਾ ਵੀ ਢਹਿ ਗਿਆ। ਹੋਟਲ ਗ੍ਰੈਂਡ ਦਾ ਪਿਛਲਾ ਹਿੱਸਾ ਵੀ ਡਿੱਗ ਗਿਆ। ਗਨੀਮਤ ਇਹ ਰਹੀ ਕਿ ਉਸ ਵਕਤ ਫੂਡ ਬਾਲ ਰੈਸਟੋਰੈਂਟ 'ਚ ਕੋਈ ਨਹੀਂ ਸੀ, ਉਥੇ ਹੀ ਹੋਟਲ ਗ੍ਰੈਂਡ ਦੇ ਉਸ ਹਿੱਸੇ ਵਿੱਚ ਕੋਈ ਨਹੀਂ ਸੀ, ਜੋ ਡਿੱਗਾ। ਨਿਰਮਾਣ ਅਧੀਨ ਹੋਟਲ ਦੇ ਮਜ਼ਦੂਰ ਵੀ 5 ਵਜੇ ਘਰ ਪਰਤ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਘਰਾਂ 'ਚ ਵੀ ਦਰਾਰਾਂ ਉੱਭਰ ਆਈਆਂ।

ਇਹ ਵੀ ਪੜ੍ਹੋ : ਚੋਰੀ ਦੇ ਮੋਟਰਸਾਈਕਲ ਸਣੇ ਫੜੇ ਦੋਸ਼ੀਆਂ ਤੋਂ 234 ਗ੍ਰਾਮ ਸੋਨੇ ਦੇ ਗਹਿਣੇ ਬਰਾਮਦ

PunjabKesari

ਹਫੜਾ-ਦਫੜੀ ਵਿੱਚ ਲੋਕ ਘਰਾਂ 'ਚੋਂ ਬਾਹਰ ਨਿਕਲੇ, ਉਥੇ ਹੀ ਹੋਟਲ ਗ੍ਰੈਂਡ ਦੇ ਮਾਲਕ ਸੰਜੇ ਕਪੂਰ ਨੇ ਕਿਹਾ ਕਿ ਨਿਰਮਾਣ ਅਧੀਨ ਹੋਟਲ ਸਿਆਸੀ ਮਿਲੀਭੁਗਤ ਨਾਲ ਬਣਾਇਆ ਜਾ ਰਿਹਾ ਸੀ। ਗ਼ੈਰ-ਕਾਨੂੰਨੀ ਰੂਪ ਨਾਲ ਬਣ ਰਹੇ ਇਸ ਹੋਟਲ ਸੰਚਾਲਕ ਦੇ ਖ਼ਿਲਾਫ਼ ਨਗਰ ਨਿਗਮ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਨਿਗਮ ਦੇ ਏ.ਟੀ.ਪੀ. ਪਰਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਹੋਟਲ ਦੀ ਉਸਾਰੀ ਨੂੰ ਰੋਕਿਆ ਗਿਆ ਸੀ। ਗ੍ਰੈਂਡ ਹੋਟਲ ਦਾ ਜੋ ਹਿੱਸਾ ਡਿੱਗਾ ਹੈ ਉਸ ਨੂੰ ਪਹਿਲਾਂ ਤੋਂ ਹੀ ਨਿਗਮ ਨੇ ਅਨਸੇਫ ਐਲਾਨਿਆ ਸੀ। ਇਸ ਸਬੰਧੀ ਬਕਾਇਦਾ ਨੋਟਿਸ ਜਾਰੀ ਕੀਤੇ ਗਏ ਸਨ। ਹੋਟਲ ਗ੍ਰੈਂਡ ਦੇ ਮਾਲਕ ਸੰਜੇ ਕਪੂਰ ਨੇ ਕਿਹਾ ਕਿ ਨਿਗਮ ਨੂੰ ਕਈ ਵਾਰ ਅਗਾਹ ਕੀਤਾ ਗਿਆ ਸੀ ਕਿ ਨਿਰਮਾਣ ਅਧੀਨ ਹੋਟਲ ਦੀ ਵਜ੍ਹਾ ਨਾਲ ਉਨ੍ਹਾਂ ਦੀਆਂ ਇਮਾਰਤਾਂ ਖਤਰੇ ਵਿਚ ਹਨ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਘਟਨਾ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਸਿਵਲ ਸਰਜਨ ਨੇ ਸਿਹਤ ਵਿਭਾਗ ਦੇ ਡਾਇਰੈਕਟਰ ’ਤੇ ਸਰਕਾਰੀ ਕਾਰ ਦੀ ਦੁਰਵਰਤੋਂ ਦੇ ਲਾਏ ਦੋਸ਼

PunjabKesari

ਇਸ ਮੌਕੇ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਮਾਫ਼ੀਆ ਰਾਜ ਦੀਆਂ ਨਿਸ਼ਾਨੀਆਂ ਹਨ। ਇਸ ਦੀ ਵੱਡੇ ਪੱਧਰ 'ਤੇ ਜਾਂਚ ਕੀਤੀ ਜਾਵੇਗੀ ਤੇ ਇਸ ਸਬੰਧੀ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਨਗੇ। ਇਸ ਮੌਕੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ 'ਤੇ ਪੁਲਸ ਪਾਰਟੀ ਤੇ ਸਿਵਲ ਪ੍ਰਸ਼ਾਸਨ ਵੀ ਮੌਜੂਦ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਲਡਿੰਗ ਡਿੱਗਣ ਨਾਲ ਮਿੱਟੀ ਕਾਫੀ ਹੇਠਾਂ ਧਸ ਗਈ ਹੈ, ਜਿਸ ਨਾਲ ਕਿ ਇਲਾਕੇ ਦੀਆਂ ਹੋਰਨਾਂ ਇਮਾਰਤਾਂ ਨੂੰ ਵੀ ਖਤਰਾ ਬਣਿਆ ਹੋਇਆ ਹੈ, ਜਾਂਚ ਕੀਤੀ ਜਾ ਰਹੀ ਹੈ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਆਪ' MLA 'ਤੇ ਟਰੱਕਾਂ ਵਾਲਿਆਂ ਨੇ ਲਾਏ 60 ਲੱਖ ਮੰਗਣ ਦੇ ਇਲਜ਼ਾਮ, ਵਿਧਾਇਕ ਨੇ ਦਿੱਤਾ ਸਪੱਸ਼ਟੀਕਰਨ (ਵੀਡੀਓ)

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News