ਪਟਿਆਲਾ ''ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ ''ਚ ਡਿਗੇ

Wednesday, Aug 18, 2021 - 09:13 AM (IST)

ਪਟਿਆਲਾ ''ਚ ਦਰਦਨਾਕ ਘਟਨਾ, ਛੁੱਟੀ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ ''ਚ ਡਿਗੇ

ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਅਬਲੋਵਾਲ ਪੁਲੀ ਕੋਲ ਛੁੱਟੀ 'ਤੇ ਆਏ 3 ਫ਼ੌਜੀ ਦੋਸਤ ਕਾਰ ਸਮੇਤ ਭਾਖੜਾ ਨਹਿਰ ’ਚ ਡਿੱਗ ਗਏ। ਇਨ੍ਹਾਂ ’ਚੋਂ 1 ਦੀ ਮੌਤ ਹੋ ਗਈ, ਦੂਜਾ ਰੁੜ੍ਹ ਗਿਆ, ਜਦੋਂ ਕਿ ਤੀਜੇ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ। ਇਹ ਫ਼ੌਜੀ ਬਖਸ਼ੀਵਾਲਾ ਵਾਲੀ ਸਾਈਡ ਤੋਂ ਆ ਰਹੇ ਸਨ। ਅਬਲੋਵਾਲ ਪੁਲੀ ਕੋਲ ਕਾਰ ਇਕ ਉੱਚੀ ਥਾਂ ਤੋਂ ਬੇਕਾਬੂ ਹੋ ਕੇ ਭਾਖੜਾ ਨਹਿਰ ’ਚ ਡਿੱਗ ਪਈ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਅਧਿਆਪਕਾ ਨੇ ਘਰ ਦੀ ਛੱਤ 'ਤੇ ਖ਼ੁਦ ਨੂੰ ਲਾਈ ਅੱਗ, ਖ਼ੁਦਕੁਸ਼ੀ ਨੋਟ 'ਚ ਦੱਸਿਆ ਕਾਰਨ

ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਮਿਲੀ ਸੂਚਨਾ ਮੁਤਾਬਕ 3 ਫ਼ੌਜੀ ਇਕ ਕਾਰ ’ਚ ਸਵਾਰ ਹੋ ਕੇ ਬਖਸ਼ੀਵਾਲਾ ਵਾਲੀ ਸਾਈਡ ਤੋਂ ਆ ਰਹੇ ਸਨ। ਜਿਉਂ ਹੀ ਕਾਰ ਅਬਲੋਵਾਲ ਪੁਲੀ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਭਾਖੜਾ ਨਹਿਰ ’ਚ ਡਿੱਗ ਪਈ। ਉਨ੍ਹਾਂ ਦੱਸਿਆ ਕਿ ਫ਼ੌਜੀ ਮਨਪ੍ਰੀਤ ਸਿੰਘ ਗੱਡੀ ਚਲਾ ਰਿਹਾ ਸੀ, ਜਗਜੀਤ ਸਿੰਘ ਨਾਲ ਬੈਠਾ ਸੀ ਅਤੇ ਕਮਲਜੀਤ ਸਿੰਘ ਪਿੱਛੇ ਬੈਠਾ ਸੀ। ਜਿਉਂ ਹੀ ਗੱਡੀ ਬੇਕਾਬੂ ਹੋ ਕੇ ਭਾਖੜਾ ’ਚ ਡਿੱਗੀ ਤਾਂ ਪਿੱਛੇ ਬੈਠਾ ਕਮਲਜੀਤ ਸਿੰਘ ਛਾਲ ਮਾਰ ਕੇ ਬਾਹਰ ਨਿਕਲ ਗਿਆ।

ਇਹ ਵੀ ਪੜ੍ਹੋ : ਖੰਨਾ 'ਚ ਸਬਜ਼ੀ ਵਿਕਰੇਤਾ ਦਾ ਬੇਰਹਿਮੀ ਨਾਲ ਕਤਲ, ਰਾਹ 'ਚ ਪਈ ਮਿਲੀ ਲਾਸ਼ (ਤਸਵੀਰਾਂ)

ਜਿਉਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਪੁਲਸ ਪਾਰਟੀ ਸਮੇਤ ਭਾਖੜਾ ਨਹਿਰ ਦੇ ਕਿਨਾਰੇ ਪਹੁੰਚ ਗਏ। ਗੋਤਾਖੋਰਾਂ ਨੂੰ ਬੁਲਾਇਆ ਤਾਂ ਜਗਜੀਤ ਸਿੰਘ ਦੀ ਲਾਸ਼ ਬਰਾਮਦ ਹੋ ਗਈ ਅਤੇ ਮਨਪ੍ਰੀਤ ਸਿੰਘ ਬਾਰੇ ਅਜੇ ਕੁੱਝ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਕਾਰ ਨੂੰ ਗੋਤਾਖ਼ੋਰਾਂ ਅਤੇ ਕਰੇਨ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪਿੰਡ 'ਚ ਭਿੜੀਆਂ ਦੋ ਧਿਰਾਂ, ਜਨਾਨੀ ਨੂੰ ਬੁਰੀ ਤਰ੍ਹਾਂ ਕੁੱਟਦਿਆਂ ਦੀ ਵੀਡੀਓ ਵਾਇਰਲ

ਇੰਸ. ਭਿੰਡਰ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਭਵਾਨੀਗੜ੍ਹ ਦਾ ਰਹਿਣ ਵਾਲਾ ਹੈ। ਇਕ ਪੰਜਾਬੀ ਯੂਨੀਵਰਸਿਟੀ ਨੇੜੇ ਰਹਿਣ ਵਾਲਾ ਹੈ ਅਤੇ ਤੀਜੇ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News