ਕੇਂਦਰੀ ਜੇਲ ''ਚ ਬੰਦ 2 ਹਵਾਲਾਤੀਆਂ ਤੋਂ ਬਰਾਮਦ ਹੋਏ 2 ਮੋਬਾਇਲ ਫੋਨ ਤੇ 3 ਸਿਮ ਕਾਰਡ

08/21/2017 5:22:53 AM

ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ ਵਿਚ ਬੀਤੇ ਦਿਨੀਂ ਚਲਾਈ ਗਈ ਸਰਚ ਮੁਹਿੰਮ ਦੇ ਦੌਰਾਨ 2 ਹਵਾਲਾਤੀਆਂ ਸਮੇਤ 2 ਮੋਬਾਇਲ ਫੋਨ ਤੇ 3 ਸਿਮ ਕਾਰਡ ਬਰਾਮਦ ਹੋਏ ਹਨ। ਦੋਨਾਂ ਹਵਾਲਾਤੀਆਂ ਦੇ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਸੂਬੇ ਦੀ ਜੇਲਾਂ ਵਿਚ ਮੋਬਾਇਲ ਫੋਨ ਦੇ ਇਸਤੇਮਾਲ ਨੂੰ ਲੈ ਕੇ ਮਿਲ ਰਹੀਆਂ ਸੂਚਨਾਵਾਂ ਦੇ ਆਧਾਰ 'ਤੇ ਡੀ. ਜੀ. ਪੀ. ਪੰਜਾਬ ਨੇ ਸਾਰੇ ਜੇਲਾਂ ਵਿਚ ਵਿਸ਼ੇਸ਼ ਸਰਚ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਸਨ। ਜਿਸਦੇ ਤਹਿਤ ਬੀਤੇ ਦਿਨੀਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਹਰਦੇਵ ਸਿੰਘ ਠਾਕੁਰ ਨੇ ਜਦੋਂ ਬੈਰਕ ਨੰਬਰ 8 ਦੇ ਕਮਰੇ ਨੰਬਰ 9 ਵਿਚ ਬੰਦ ਹਵਾਲਾਤੀ ਅੰਮ੍ਰਿਤਪਾਲ ਸਿੰਘ  ਉਰਫ ਅੰਬਾ ਪੁੱਤਰ ਅਜਮੇਰ ਸਿੰਘ ਨਿਵਾਸੀ ਪਿੰਡ ਉੱਪਲ ਖਾਲਸਾ ਥਾਣਾ ਨੂਰਮਹਿਲ ਦੀ ਤਲਾਸ਼ੀ ਲਈ ਤਾਂ ਉਸ ਵਲੋਂ ਇਕ ਮੋਬਾਇਲ ਫੋਨ, ਸਿਮ ਕਾਰਡ ਬਰਾਮਦ ਹੋਏ।
ਗ੍ਰਿਫਤਾਰ ਮੁਲਜ਼ਮ ਦੇ ਖਿਲਾਫ ਥਾਣਾ ਬਿਲਗਾ ਦੀ ਪੁਲਸ ਨੇ ਐੱਫ. ਆਈ. ਆਰ. ਨੰਬਰ 19 ਮਿਤੀ 1 ਅਪ੍ਰੈਲ 2016 ਨੂੰ ਧਾਰਾ 389 ਬੀ, 411 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਥੇ ਹੀ ਦੂਜੇ ਪਾਸੇ ਜੇਲ ਕਰਮਚਾਰੀਆਂ ਨੇ ਬੈਰਕ ਨੰਬਰ 8 ਦੇ ਕਮਰੇ ਨੰਬਰ 10 ਦੀ ਤਲਾਸ਼ੀ ਦੇ ਦੌਰਾਨ ਜਦੋਂ ਹਵਾਲਾਤੀ ਜਾਰਜ ਗਜ਼ਨੀ ਪੁੱਤਰ ਸੁਸ਼ੀਲ ਕੁਮਾਰ ਨਿਵਾਸੀ ਡਵਿਡਾ ਅਰਿਆਣਾ ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਸ ਤੋਂ ਇਕ ਮੋਬਾਇਲ ਫੋਨ ਅਤੇ 2 ਸਿਮ ਕਾਰਡ ਬਰਾਮਦ ਕੀਤੇ ਗਏ। 
ਮੁਲਜ਼ਮ ਦੇ ਖਿਲਾਫ 4 ਮਈ 2015 ਨੂੰ ਥਾਣਾ ਸਦਰ ਜਲੰਧਰ ਨੇ 25/54/59 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ਦੇ ਆਧਾਰ 'ਤੇ ਥਾਣਾ ਕੋਤਵਾਲੀ ਕਪੂਰਥਲਾ ਲਿਆਂਦਾ ਜਾਵੇਗਾ ਤਾਂਕਿ ਉਨ੍ਹਾਂ ਤੋਂ ਮੋਬਾਇਲ ਦੇਣ ਵਾਲੇ ਵਿਅਕਤੀਆਂ ਦੇ ਸੰਬੰਧ ਵਿਚ ਪੁੱਛਗਿਛ ਕੀਤੀ ਜਾ ਸਕੇ ।


Related News