ਸ਼ਰਾਬ ਸਮੱਗਲਿੰਗ ਮਾਮਲੇ ''ਚ 3 ਕਾਬੂ

Sunday, Jan 21, 2018 - 02:16 AM (IST)

ਸ਼ਰਾਬ ਸਮੱਗਲਿੰਗ ਮਾਮਲੇ ''ਚ 3 ਕਾਬੂ

ਮੋਗਾ,   (ਆਜ਼ਾਦ)-  ਮੋਗਾ ਪੁਲਸ ਵੱਲੋਂ ਬੀਤੀ ਰਾਤ ਸ਼ਰਾਬ ਸਮੱਗਲਿੰਗ ਦਾ ਧੰਦਾ ਕਰਨ ਵਾਲੇ 2 ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਸੀ। ਪੁਲਸ ਨੇ ਉਕਤ ਮਾਮਲੇ 'ਚ 3 ਹੋਰ ਵਿਅਕਤੀਆਂ ਨੂੰ ਕਾਬੂ ਕਰ ਕੇ ਇਕ ਕਾਰ ਅਤੇ ਇਕ ਸਕੂਟਰੀ ਨੂੰ ਕਬਜ਼ੇ 'ਚ ਲਿਆ ਹੈ।  ਥਾਣਾ ਮਹਿਣਾ ਦੇ ਇੰਚਾਰਜ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਹੇਮਕੁੰਟ ਕਾਲੋਨੀ 'ਚ ਸਥਿਤ ਬਿਜਲੀ ਮੁਲਾਜ਼ਮ ਸੁਰਿੰਦਰਪਾਲ ਸਿੰਘ ਦੀ ਕੋਠੀ 'ਚੋਂ 316 ਪੇਟੀਆਂ ਸ਼ਰਾਬ ਬਰਾਮਦ ਕੀਤੀ ਗਈ ਸੀ। ਉਕਤ ਮਾਮਲੇ 'ਚ ਪੁਲਸ ਵੱਲੋਂ ਸੁਰਿੰਦਰਪਾਲ ਸਿੰਘ, ਰਜਿੰਦਰ ਕੁਮਾਰ ਦੇ ਇਲਾਵਾ ਸ਼ਰਾਬ ਸਮੱਗਲਿੰਗ 'ਚ ਸ਼ਾਮਲ 3 ਹੋਰ ਵਿਅਕਤੀਆਂ ਜਸਪ੍ਰੀਤ ਸ਼ਰਮਾ ਨਿਵਾਸੀ ਬਾਬਾ ਨੰਦ ਸਿੰਘ ਨਗਰ, ਰਜਿੰਦਰ ਕੁਮਾਰ ਨਿਵਾਸੀ ਕੈਂਪ ਭੀਮ ਨਗਰ, ਸੁਖਚੈਨ ਸਿੰਘ ਉਰਫ ਮਨੂੰ ਨਿਵਾਸੀ ਬਾਬਾ ਨੰਦ ਸਿੰਘ ਨਗਰ ਮੋਗਾ ਨੂੰ ਵੀ ਕਾਬੂ ਕਰਨ ਦੇ ਇਲਾਵਾ ਸ਼ਰਾਬ ਲਿਆਉਣ ਅਤੇ ਲੈ ਕੇ ਜਾਣ ਲਈ ਵਰਤੀ ਜਾਣ ਵਾਲੀ ਇਕ ਕਾਰ ਅਤੇ ਇਕ ਸਕੂਟਰੀ ਨੂੰ ਕਬਜ਼ੇ 'ਚ ਲੈ ਲਿਆ ਹੈ। ਅੱਜ ਉਕਤ ਸਮੱਗਲਰਾਂ ਦਾ ਸਹਾਇਕ ਥਾਣੇਦਾਰ ਮੇਜਰ ਸਿੰਘ ਵੱਲੋਂ ਸਿਵਲ ਹਸਪਤਾਲ ਮੋਗਾ 'ਚ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਕਤ ਸਾਰੇ ਦੋਸ਼ੀਆਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹਕਮ ਸੁਣਾਇਆ।


Related News