ਨੰਦੇੜ ਸਾਹਿਬ ਤੋਂ ਪਰਤੇ 3 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ, ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਹੋਈ 16

Saturday, May 02, 2020 - 09:00 PM (IST)

ਨੰਦੇੜ ਸਾਹਿਬ ਤੋਂ ਪਰਤੇ 3 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ, ਜ਼ਿਲ੍ਹੇ 'ਚ ਪੀੜਤਾਂ ਦੀ ਗਿਣਤੀ ਹੋਈ 16

ਬੁਢਲਾਡਾ, (ਬਾਸਲ)- ਤਬਲੀਗੀ ਜਮਾਤ ਨਾਲ ਸਬੰਧਿਤ 7 ਜਮਾਤੀਆਂ ਸਮੇਤ 13 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਲਗਾਤਾਰ ਡੋਰ ਟੂ ਡੋਰ ਜਾ ਕੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਹੁਣ ਤੱਕ ਲਏ ਗਏ ਸੈਂਪਲ ਨੈਗੇਟਿਵ ਆਏ ਹਨ ਪਰ ਨੰਦੇੜ ਸਾਹਿਬ ਤੋਂ ਆਏ 12 ਸ਼ਰਧਾਲੂਆਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ ਜਿਨ੍ਹਾਂ 'ਚੋਂ 9 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਜ਼ਿਲ੍ਹੇ ਦੇ ਪਿੰਡ ਕਣਕਵਾਲ ਚਹਿਲਾਂ(ਬੁਢਲਾਡਾ) ਤੋਂ ਪਤੀ ਪਤਨੀ ਸਮੇਤ ਅਤਲਾ ਕਲਾਂ(ਭੀਖੀ) ਦੇ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ । ਜਿਸ ਨਾਲ ਹੁਣ ਤੱਕ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਪੋਜ਼ਟਿਵ ਕੇਸਾਂ ਦੀ ਗਿਣਤੀ 16 ਹੋ ਗਈ ਹੈ ਜਿਸ 'ਚੋਂ 4 ਲੋਕ ਜੋ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ ਘਰ ਵਾਪਸ ਪਰਤ ਆਏ ਹਨ।


author

Bharat Thapa

Content Editor

Related News