ਗੈਂਗਸਟਰ ਕੁਲੰਵਤ ਸਿੰਘ ਆਪਣੇ ਦੋ ਸਾਥੀਆਂ ਸਮੇਤ ਚੜ੍ਹਿਆ ਪੁਲਸ ਅੜਿੱਕੇ

Monday, Oct 22, 2018 - 06:55 PM (IST)

ਗੈਂਗਸਟਰ ਕੁਲੰਵਤ ਸਿੰਘ ਆਪਣੇ ਦੋ ਸਾਥੀਆਂ ਸਮੇਤ ਚੜ੍ਹਿਆ ਪੁਲਸ ਅੜਿੱਕੇ

ਹੁਸ਼ਿਆਰਪੁਰ (ਝਾਵਰ) — ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਅਤੇ ਹੁਸ਼ਿਆਰਪੁਰ ਪੁਲਸ ਵੱਲੋਂ ਗੈਂਗਸਟਰ ਕੁਲਵੰਤ ਸਿੰਘ ਗੋਪਾ ਨੂੰ ਆਪਣੇ ਦੋ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਦੋ ਸਾਥੀਆਂ ਦੀ ਪਛਾਣ ਅਨਮੋਲ ਦੱਤ ਅਤੇ ਰਾਹੁਲ ਦੇ ਤੌਰ 'ਤੇ ਹੋਈ ਹੈ। ਪੁਲਸ ਵੱਲੋਂ ਇਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਏ ਹਨ। ਇਹ ਤਿੰਨੋਂ ਭਗਵਾਨਪੁਰੀਆ ਗੈਂਗ ਦੇ ਸਾਥੀ ਦੱਸੇ ਜਾ ਰਹੇ ਹਨ। ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਬਾਰੇ ਸੂਚਨਾ ਮਿਲਣ 'ਤੇ ਪੁਲਸ ਵੱਲੋਂ ਚੰਡੀਗੜ੍ਹ-ਹੁਸ਼ਿਆਰਪੁਰ ਰੋਡ 'ਤੇ ਟੀ-ਪੁਆਇੰਟ ਬੂਥਗੜ੍ਹ 'ਚ ਨਾਕਾ ਲਗਾਇਆ ਗਿਆ ਸੀ। ਇਸੇ ਦੌਰਾਨ ਤਿੰਨੋਂ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਦਿਖਾਈ ਦਿੱਤੇ।

PunjabKesari

ਪੁਲਸ ਨੂੰ ਦੇਖ ਕੇ ਤਿੰਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਸਤੈਦੀ ਦੇ ਤਹਿਤ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ ਇਕ ਦੇਸੀ ਪਿਸਤੌਲ, ਇਕ ਖਿਡੌਣਾ ਪਿਸਤੌਲ ਸਮੇਤ ਇਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਫੜੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

PunjabKesari


Related News