ਮੋਹਾਲੀ ਤੋਂ ਰਾਹਤ ਭਰੀ ਖਬਰ, 3 ਹੋਰ ਮਰੀਜ਼ ਕੋਰੋਨਾ ਨੂੰ ਮਾਤ ਦੇ ਘਰਾਂ ਨੂੰ ਪਰਤੇ

05/17/2020 4:04:09 PM

ਮੋਹਾਲੀ (ਪਰਦੀਪ) : ''ਜ਼ਿਲ੍ਹੇ 'ਚ ਹਰ ਦਿਨ ਲੰਘਣ ਦੇ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ, ਜੋ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਦੇ ਤੇਜ਼ੀ ਨਾਲ ਸੁਧਾਰ ਦਾ ਸੂਚਕ ਹੈ।" ਇਹ ਪ੍ਰਗਟਾਵਾ ਇੱਥੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹੇ 'ਚ ਤਿੰਨ ਮਹਿਲਾ ਮਰੀਜ਼ਾਂ ਨੂੰ ਛੁੱਟੀ ਮਿਲ ਗਈ। ਉਹ ਰੋਪੜ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਅਧੀਨ ਸਨ ਅਤੇ ਉਸੇ ਹਸਪਤਾਲ 'ਚ ਕੰਮ ਕਰ ਰਹੀਆਂ ਸਨ। ਇਨ੍ਹਾਂ ਤਿੰਨਾਂ 'ਚੋਂ 2 ਖਰੜ ਨਾਲ ਸਬੰਧਤ ਹਨ, ਜਦੋਂ ਕਿ ਇਕ ਕੁਰਾਲੀ ਦੀ ਰਹਿਣ ਵਾਲੀ ਹੈ। ਇਸ ਵਿਕਾਸ ਦੇ ਨਾਲ, ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਘੱਟ ਕੇ 4 ਹੋ ਗਈ ਹੈ ਅਤੇ 105 'ਚੋਂ 98 ਨੂੰ ਛੁੱਟੀ ਦਿੱਤੀ ਗਈ ਹੈ। ਬਦਕਿਸਮਤੀ ਨਾਲ ਤਿੰਨ ਸਹਿ-ਰੋਗੀਆਂ ਦੀ ਮੌਤ ਹੋ ਗਈ।


Babita

Content Editor

Related News