ਜ਼ਿਲ੍ਹਾ ਫਜ਼ਿਲਕਾ ''ਚ 3 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Thursday, May 14, 2020 - 10:16 PM (IST)

ਜ਼ਿਲ੍ਹਾ ਫਜ਼ਿਲਕਾ ''ਚ 3 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਜਲਾਲਾਬਾਦ,(ਸੇਤੀਆ)- ਜ਼ਿਲ੍ਹਾ ਫਾਜ਼ਿਲਕਾ 'ਚੋ 3 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਇਸ ਦੀ ਪੁਸ਼ਟੀ ਸਿਵਲ ਸਰਜਨ ਡਾ ਹਰਚੰਦ ਸਿੰਘ ਨੇ ਕੀਤੀ। ਜਾਣਕਾਰੀ ਅਨੁਸਾਰ ਸ੍ਰੀ ਹਜੂਰ ਸਾਹਿਬ ਤੋਂ 29 ਅਪ੍ਰੈਲ ਨੂੰ ਵਾਪਸ ਆਏ ਸ਼ਰਧਾਲੂਆਂ ਨੂੰ ਰਾਮਪੂਰਾ 'ਚ ਕੁਆਰੰਟਾਈਨ ਕੀਤਾ ਗਿਆ ਸੀ ਤੇ ਜਿੱਥੇ ਉਨ੍ਹਾਂ ਦੇ ਸੈਂਪਲ ਲਏ ਗਏ ਜੋ ਕਿ ਨੈਗੇਟਿਵ ਆਏ ਸੀ। ਸਿਹਤ ਵਿਭਾਗ ਵੱਲੋਂ 12 ਮਈਂ ਨੂੰ ਇਨ੍ਹਾਂ ਦੇ ਸੈਂਪਲ ਦੁਬਾਰਾ ਲਏ ਗਏ, ਜਿਨ੍ਹਾਂ ਦੀ ਰਿਪੋਰਟ ਹੁਣ ਪਾਜ਼ੇਟਿਵ ਪਾਈ ਗਈ ਹੈ। ਸ਼ਰਧਾਲੂਆ 'ਚੋਂ 3 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ 'ਚੋਂ ਇਕ ਔਰਤ ਤੇ ਇਕ ਵਿਅਕਤੀ ਪਿੰਡ ਬੰਨਾਵਾਲਾ ਤੇ ਤੀਜਾ ਵਿਅਕਤੀ ਪਿੰਡ ਢਿੱਪਾ ਦਾ ਰਹਿਣ ਵਾਲਾ ਹੈ।


author

Bharat Thapa

Content Editor

Related News