ਅੰਮ੍ਰਿਤਸਰ: 194 ਕਿਲੋ ਤੋਂ ਬਾਅਦ ਮੁੱਖ ਮੁਲਜ਼ਮ ਦੇ ਘਰੋਂ ਫਿਰ ਫੜੀ ਗਈ ਵੱਡੀ ਮਾਤਰਾ 'ਚ ਹੈਰੋਇਨ

02/04/2020 4:55:03 PM

ਅੰਮ੍ਰਿਤਸਰ (ਸੁਮਿਤ) — 194 ਕਿਲੋਗ੍ਰਾਮ ਬਰਾਮਦ ਕੀਤੀ ਗਈ ਹੈਰੋਇਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਅੰਕੁਸ਼ ਕਪੂਰ ਦੇ ਘਰੋਂ ਅੱਜ ਤਿੰਨ ਕਿਲੋ 250 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਕੈਮੀਕਲ ਵੀ ਬਰਾਮਦ ਕੀਤਾ ਗਿਆ। ਇਹ ਬਰਾਮਦਗੀ ਐੱਸ. ਟੀ. ਐੱਫ. ਨੇ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕੀਤੀ ਉਸ ਦੇ ਘਰ ਛਾਪੇਮਾਰੀ ਕਰਕੇ ਕੀਤੀ। ਉਕਤ ਹੈਰੋਇਨ ਅਤੇ ਕੈਮੀਕਲ ਅੰਕੁਸ਼ ਦੀ ਨਿੱਜੀ ਅਲਮਾਰੀ 'ਚੋਂ ਬਰਾਮਦ ਕੀਤੀ ਗਈ। ਹੈਰੋਇਨ ਤੋਂ ਇਲਾਵਾ 500 ਮਿਲੀ ਲੀਟਰ ਹਾਈਡ੍ਰੋਕਲੋਰਿਕ ਐਸਿਡ, 2.50 ਲੀਟਰ ਅਮੋਨੀਆ, 500 ਗ੍ਰਾਮ ਐਕਟੀਵੇਟਡ ਚਾਰਕੋਲ ਪਾਊਡਰ ਬਰਾਮਦ ਕੀਤੀ ਗਿਆ ਹੈ। ਪੁਲਸ ਵੱਲੋਂ ਅਗੇਲਰੀ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਫੈਕਟਰੀ 'ਚੋਂ ਬਰਾਮਦ ਕੀਤੀ ਗਈ 194 ਕਿਲੋਗ੍ਰਾਮ ਹੈਰੋਇਨ ਦੇ ਮਾਮਲੇ ਦੀ ਜਾਂਚ ਲਈ ਅੱਜ ਅੰਮ੍ਰਿਤਸਰ ਵਿਖੇ ਗੁਜਰਾਤ ਦੀ ਏ. ਟੀ. ਐੱਸ. ਦੀ ਟੀਮ ਪਹੁੰਚੀ ਸੀ। ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਪੂਰੇ ਮਾਮਲੇ ਦਾ ਕਿੰਗ ਪਿਨ ਸਿਮਰਨਜੀਤ ਸਿੰਘ ਨਾਂ ਦਾ ਸ਼ਖਸ ਹੈ, ਜੋ ਕਿ ਇਸ ਸਮੇਂ ਇਟਲੀ 'ਚ ਗ੍ਰਿਫਤਾਰ ਹੈ। ਸੰਧੂ ਗੁਜਰਾਤ 'ਚ ਫੜੀ ਗਈ 350 ਗ੍ਰਾਮ ਹੈਰੋਇਨ ਦੇ ਮਾਮਲੇ 'ਚ ਪੁਲਸ ਨੂੰ ਲੋੜੀਂਦਾ ਹੈ ਅਤੇ ਉਸ ਨੂੰ ਇਟਲੀ ਤੋਂ ਭਾਰਤ ਲਿਆਉਣ ਲਈ ਏ. ਟੀ. ਐੱਸ. ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ। ਪੁਲਸ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ


shivani attri

Content Editor

Related News