ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭਿੜੇ ਦੋ ਧਿਰ, 3 ਜ਼ਖਮੀ (ਤਸਵੀਰਾਂ)

09/12/2017 12:23:35 PM

ਕਪੂਰਥਲਾ(ਮਲਹੋਤਰਾ)— ਕਪੂਰਥਲਾ ਦੇ ਲਕਸ਼ਮੀ ਨਗਰ ਖੇਤਰ 'ਚ ਪੈਸਿਆਂ ਦੇ ਲੈਣ-ਦੇਣ ਕਾਰਨ ਦੋ ਧਿਰਾਂ ਵਿਚ ਕੁੱਟਮਾਰ ਹੋਈ, ਜਿਸ ਕਾਰਨ 3 ਵਿਅਕਤੀ ਜ਼ਖਮੀ ਹੋ ਗਏ। ਸਿਵਲ ਹਸਪਤਾਲ ਕਪੂਰਥਲਾ ਵਿਚ ਆਪਣਾ ਇਲਾਜ ਕਰਵਾ ਰਹੇ ਵੀਰ ਕੰਵਲਜੀਤ ਸਿੰਘ ਪੁੱਤਰ ਬਹਾਦਰ ਸਿੰਘ ਨਿਵਾਸੀ ਮੁਹੱਲਾ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਕਪੂਰਥਲਾ ਨੇ ਦੱਸਿਆ ਕਿ ਲਕਸ਼ਮੀ ਨਗਰ ਵਿਚ ਕੱਪੜੇ ਦੀ ਦੁਕਾਨ ਕਰਦਾ ਹੈ। ਬਲਵੀਰ ਸਿੰਘ ਉਰਫ ਹੈਪੀ ਕਰੀਬ 20 ਦਿਨ ਪਹਿਲਾਂ ਉਸ ਦੀ ਦੁਕਾਨ 'ਤੇ ਕੰਮ ਕਰਨ ਲਈ ਆਇਆ ਸੀ। 
ਸ਼ੁੱਕਰਵਾਰ ਦੀ ਸ਼ਾਮ ਹੈਪੀ ਖਰੀਦ ਕਰਕੇ ਬਿਨਾਂ ਹਿਸਾਬ ਕੀਤੇ ਆਪਣੇ ਘਰ ਚਲਾ ਗਿਆ ਅਤੇ ਫਿਰ ਕੰਮ 'ਤੇ ਨਹੀਂ ਆਇਆ। ਸੋਮਵਾਰ ਉਹ ਆਪਣੇ ਪਿਤਾ ਜਗਤਾਰ ਸਿੰਘ ਨਾਲ ਦੁਕਾਨ 'ਤੇ ਆਇਆ ਅਤੇ ਪੈਸੇ ਦੀ ਮੰਗ ਕਰਨ ਲੱਗਾ। ਜਦੋਂ ਉਸ ਨੇ ਉਸ ਤੋਂ ਹਿਸਾਬ ਦੀ ਗੱਲ ਕਹੀ ਤਾਂ ਪਿਓ-ਪੁੱਤਰ ਨੇ ਉਸ ਨੂੰ ਗਾਲ੍ਹਾਂ ਕੱਢਦੇ ਹੋਏ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਂਦੇ ਦੂਜੇ ਧਿਰ ਦੇ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਸੈਫਲਾਬਾਦ ਨੇ ਕਿਹਾ ਕਿ ਜਦੋਂ ਉਸ ਨੇ ਦੁਕਾਨਦਾਰ ਵੀਰ ਕੰਵਲਜੀਤ ਸਿੰਘ ਤੋਂ ਆਪਣੇ ਪੁੱਤਰ ਵੱਲੋਂ ਕੀਤੇ ਕੰਮ ਦੇ ਪੈਸੇ ਮੰਗੇ ਤਾਂ ਉਸ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਜਦੋਂ ਉਸ ਦਾ ਲੜਕਾ ਉਸ ਨੂੰ ਛੁਡਾਉਣ ਲਈ ਅੱਗੇ ਆਇਆ ਤਾਂ ਦੋਸ਼ੀ ਉਸ ਦੇ ਲੜਕੇ ਨਾਲ ਕੁੱੱਟਮਾਰ ਕਰਨ ਲੱਗ ਪਿਆ ਅਤੇ ਲੜਕਾ ਜ਼ਖਮੀ ਹੋ ਗਿਆ।


Related News