ਟੈਂਪੂ ਪਲਟਣ ਕਾਰਨ 3 ਜ਼ਖਮੀ
Thursday, Jun 21, 2018 - 01:06 AM (IST)

ਰੂਪਨਗਰ, (ਵਿਜੇ)- ਇਕ ਟੈਂਪੂ ਦੇ ਪਲਟ ਜਾਣ ਕਾਰਨ ਦੋ ਮਹਿਲਾਵਾਂ ਸਮੇਤ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਿਵਲ ਹਸਪਤਾਲ ਰੂਪਨਗਰ ’ਚ ਇਲਾਜ ਅਧੀਨ ਗੁਰਮੀਤ ਪੁੱਤਰ ਚਰਨਦਾਸ ਨੇ ਦੱਸਿਆ ਕਿ ਉਹ ਟੈਂਪੂ (ਛੋਟਾ ਹਾਥੀ) ਚਲਾਉਣ ਦਾ ਕੰਮ ਕਰਦਾ ਹੈ ਅਤੇ ਦੋ ਸਵਾਰੀਆਂ ਨੂੰ ਲੈ ਕੇ ਟੌਂਸਾ ਵੱਲ ਜਾ ਰਿਹਾ ਸੀ ਕਿ ਰਨਬੈਕਸੀ ਫੈਕਟਰੀ ਦੇ ਨੇਡ਼ੇ ਪਿੱਛੋਂ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਟੈਂਪੂ ਪਲਟ ਗਿਆ ਅਤੇ ਟੈਂਪੂ ’ਚ ਸਵਾਰ ਮਹਿਲਾ ਲੱਛਮੀ ਪੁੱਤਰੀ ਪ੍ਰੇਮ ਚੰਦ ਨਿਵਾਸੀ ਫਤਿਹਪੁਰ, ਤਸਵੀਰ ਕੌਰ ਨਿਵਾਸੀ ਤਾਜੋਵਾਲ ਤੇ ਉਹ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪੁਲਸ ਵੈਨ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ ਗਿਆ।