ਗੋਲੀ ਚੱਲਣ ਨਾਲ 3 ਜ਼ਖਮੀ
Friday, Nov 10, 2017 - 03:18 AM (IST)
ਫਗਵਾੜਾ, (ਹਰਜੋਤ, ਜਲੋਟਾ, ਰੁਪਿੰਦਰ ਕੌਰ)- ਪਿੰਡ ਪੱਦੀ ਖਾਲਸਾ 'ਚ ਅੱਜ ਦੁਪਹਿਰ ਇਕ ਵਿਅਕਤੀ ਵੱਲੋਂ ਗੋਲੀ ਚਲਾਉਣ ਕਾਰਨ ਇਕ ਔਰਤ ਸਮੇਤ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਡੀ. ਐੱਮ. ਸੀ. ਲੁਧਿਆਣਾ ਭੇਜ ਦਿੱਤਾ ਹੈ।
ਜ਼ਖਮੀਆਂ ਦੀ ਪਛਾਣ ਭੁਪਿੰਦਰ ਸਿੰਘ ਪੁੱਤਰ ਹਰਭਜਨ ਸਿੰਘ, ਰੇਖਾ ਪਤਨੀ ਸੁਰਿੰਦਰ ਪਾਲ ਸਿੰਘ, ਰਜਿੰਦਰ ਸਿੰਘ ਵੱਜੋਂ ਹੋਈ ਹੈ, ਜਿਨ੍ਹਾਂ 'ਚੋਂ ਭੁਪਿੰਦਰ ਸਿੰਘ ਨੂੰ ਲੁਧਿਆਣਾ ਭੇਜ ਦਿੱਤਾ ਹੈ।
ਪਿੰਡ ਦੇ ਪੰਚ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਤੇ ਸੁਖਦੀਪ ਸਿੰਘ ਦਾ ਜ਼ਮੀਨੀ ਝਗੜਾ ਸੀ, ਜਦੋਂ ਭੁਪਿੰਦਰ, ਰਜਿੰਦਰ ਤੇ ਉਹ ਖੜ੍ਹੇ ਸਨ ਤਾਂ ਸੁਖਦੀਪ ਨੇ ਮੌਕੇ 'ਤੇ ਆ ਕੇ ਰਿਵਾਲਵਰ ਨਾਲ ਫਾਇਰਿੰਗ ਕਰ ਦਿੱਤੀ ਤੇ ਇਸੇ ਦੌਰਾਨ ਰੇਖਾ ਆਪਣੇ ਘਰੋਂ ਬਾਹਰ ਆਈ ਤਾਂ ਉਸਦੀ ਸੱਜੀ ਬਾਂਹ 'ਚ ਗੋਲੀ ਲੱਗੀ। ਇਸੇ ਤਰ੍ਹਾਂ ਭੁਪਿੰਦਰ ਦੇ ਪੇਟ ਤੇ ਸੱਜੀ ਬਾਂਹ 'ਚ ਗੋਲੀ ਵੱਜੀ। ਡਾਕਟਰਾਂ ਨੇ ਰੇਖਾ ਨੂੰ ਫਿਲੌਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।ਰਜਿੰਦਰ ਸਿੰਘ ਨੂੰ ਇੱਥਂੋ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੁਰਾਇਆ ਪੁਲਸ ਨੂੰ ਦਿੱਤੀ ਜਾਣਾਕਾਰੀ 'ਚ ਪਿੰਡ 'ਚ ਕੰਧ ਨੂੰ ਲੈਕੇ ਝਗੜਾ ਚੱਲਦਾ ਆ ਰਿਹਾ ਹੈ। ਇਸਨੂੰ ਲੈਕੇ ਅੱਜ ਫਿਰ ਦੋਹਾਂ ਪੱਖਾਂ 'ਚ ਟਕਰਾਅ ਹੋ ਗਈ। ਇਸਨੂੰ ਲੈਕੇ ਅੱਜ ਫਿਰ 2 ਪੱਖਾਂ 'ਚ ਟਕਰਾਅ ਹੋ ਗਿਆ।ਜਦਕਿ ਦੂਸਰੀ ਧਿਰ ਦਾ ਗੋਲੀ ਚਲਾਉਣ ਵਾਲਾ ਵਿਅਕਤੀ ਅਜੇ ਫ਼ਰਾਰ ਹੈ। ਪੁਲਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
