ਨਾਜਾਇਜ਼ ਸ਼ਰਾਬ ਸਣੇ 3 ਅਡ਼ਿੱਕੇ, 1 ਫਰਾਰ

Wednesday, Aug 15, 2018 - 12:32 AM (IST)

ਨਾਜਾਇਜ਼ ਸ਼ਰਾਬ ਸਣੇ 3 ਅਡ਼ਿੱਕੇ, 1 ਫਰਾਰ

ਅਬੋਹਰ, (ਸੁਨੀਲ)– ਨਗਰ ਥਾਣਾ ਨੰਬਰ 1 ਦੀ ਪੁਲਸ ਨੇ 3 ਲੋਕਾਂ ਨੂੰ ਨਾਜਾਇਜ਼ ਸ਼ਰਾਬ ਸਣੇ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ  ਅਨੁਸਾਰ ਨਗਰ ਥਾਣਾ ਨੰਬਰ 1 ’ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਰਮੇਸ਼ ਚੰਦਰ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਪੁਲਸ ਪਾਰਟੀ ਸਣੇ ਫਾਜ਼ਿਲਕਾ ਰੋਡ ’ਤੇ ਗਸ਼ਤ ਕਰ ਰਹੇ ਸਨ। ਉਨ੍ਹਾਂ ਮੁਖਬਰ ਦੀ ਸੂਚਨਾ ’ਤੇ ਸੇਤੀਆ ਕਾਲੋਨੀ ਵਿਖੇ ਇਕ ਘਰ ’ਚ ਛਾਪਾ ਮਾਰ ਕੇ ਸੂਰਜ ਕੁਮਾਰ  ਪੁੱਤਰ ਰਮੇਸ਼ ਕੁਮਾਰ ਵਾਸੀ ਸੰਤ ਨਗਰੀ, ਬਿੱਲਾ ਮਲਹੋਤਰਾ  ਪੁੱਤਰ ਭੀਮ ਵਾਸੀ ਸੰਤ ਨਗਰੀ ਅਤੇ ਸੋਨੂੰ ਪੁੱਤਰ ਸ਼ਗਨ ਲਾਲ ਵਾਸੀ ਆਨੰਦ ਨਗਰੀ ਨੂੰ ਗ੍ਰਿਫਤਾਰ ਕਰ ਕੇ ਨਾਜਾਇਜ਼ ਸ਼ਰਾਬ  ਬਰਾਮਦ ਕੀਤੀ  ਹੈ।
ਜਲਾਲਾਬਾਦ,  (ਟੀਨੂੰ, ਦੀਪਕ)-ਥਾਣਾ  ਵੈਰੋ ਕਾ ਦੀ ਪੁਲਸ ਨੇ ਢਾਣੀ ਪ੍ਰੇਮ ਸਿੰਘ ਦਾਖਲੀ ਚੱਕ ਬਲੋਚਾ ਊਰਫ ਮਹਾਲਮ ਦੇ ਵਾਸੀ  ਗੋਮਾ ਸਿੰਘ ਪੁੱਤਰ ਚੰਨ ਸਿੰਘ ਦੇ ਖਿਲਾਫ ਮੁੱਕਦਮਾ  ਦਰਜ ਕੀਤਾ ਹੈ। ਤਫਤੀਸ਼ ਅਧਿਕਾਰੀ  ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਵੈਰੋ ਕਾ ਦੀ ਦਾਣਾ ਮੰਡੀ ਨਜ਼ਦੀਕ ਗਸ਼ਤ  ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਗੋਮਾ ਸਿੰਘ ਜੋ ਕਿ  ਨਾਜਾਇਜ਼ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ। ਜੇਕਰ ਇਸੇ ਸਮੇਂ ਰੇਡ ਕੀਤੀ ਜਾਵੇ ਤਾਂ ਉਹ ਰੰਗੇ  ਹੱਥੀ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁਖਬਰ ਦੀ ਦਿੱਤੀ ਇਤਲਾਹ ’ਤੇ  ਕੀਤੀ ਗਈ ਛਾਪੇਮਾਰੀ ਦੌਰਾਨ ਸਵਾ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਦ ਕਿ  ਦੋਸ਼ੀ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ। 


Related News