ਅਸਲੇ ਸਣੇ 3 ਅੜਿੱਕੇ
Saturday, Aug 19, 2017 - 12:16 AM (IST)
ਰੂਪਨਗਰ, (ਵਿਜੇ)- ਪੁਲਸ ਨੇ 3 ਮੁਲਜ਼ਮਾਂ ਨੂੰ 32 ਬੋਰ ਦੀ ਰਿਵਾਲਵਰ, ਇਕ 32 ਬੋਰ ਦੀ ਪਿਸਟਲ, 4 ਕਾਰਤੂਸਾਂ ਤੇ ਲੋਹੇ ਦੀ ਰਾਡ ਸਣੇ ਗ੍ਰਿਫਤਾਰ ਕੀਤਾ ਹੈ। ਸਿਟੀ ਥਾਣਾ ਰੂਪਨਗਰ 'ਚ ਮਨਵੀਰ ਸਿੰਘ ਬਾਜਵਾ ਡੀ.ਐੱਸ.ਪੀ. (ਐੱਚ) ਨੇ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲਸ ਨੂੰ ਇਤਲਾਹ ਮਿਲੀ ਕਿ ਵਿਸ਼ਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕਪੁਰਾ ਜ਼ਿਲਾ ਰੂਪਨਗਰ, ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮੁਹੱਲਾ ਫਤਿਹਪੁਰ ਮੁਹੱਲਾ ਕੁਰਾਲੀ ਥਾਣਾ ਕੁਰਾਲੀ, ਬਿਕਰਮ ਸਿੰਘ ਉਰਫ ਬਿੱਲਾ ਵਾਸੀ ਵਾਰਡ ਨੰਬਰ 9 ਮਾਤਾ ਰਾਣੀ ਮੁਹੱਲਾ ਕੁਰਾਲੀ ਤੇ ਦੋ ਹੋਰ ਅਣਪਛਾਤੇ ਵਿਅਕਤੀ ਇਕ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਇਕੱਠੇ ਹੋਏ ਹਨ।
ਪੁਲਸ ਨੇ ਤੁਰੰਤ ਰੇਡ ਕਰਦਿਆਂ ਮੌਕੇ ਤੋਂ ਵਿਸ਼ਾਲ, ਗੁਰਪ੍ਰੀਤ ਸਿੰਘ ਤੇ ਈਸ਼ਰ ਸਿੰਘ ਨੂੰ ਅਸਲੇ ਸਣੇ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਤਿੰਨ ਵਿਅਕਤੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਸ ਸਬੰਧੀ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਦਰਜ ਕਰ ਕੇ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ।
