ਸ਼ਾਹੀ ਇਮਾਮ ਦੇ ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਹਿਰ ''ਚ ਕਾਰ ਡਿੱਗਣ ਕਾਰਨ ਪਿਤਾ, ਪੁੱਤ ਤੇ ਭਰਾ ਦੀ ਹੋਈ ਮੌਤ
Wednesday, Aug 14, 2024 - 04:13 AM (IST)

ਮਲੋਟ (ਗੋਇਲ, ਜੁਨੇਜਾ)- ਰਾਜਸਥਾਨ ਵਿਖੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਟਿੱਬੀ ਤਹਿਸੀਲ ਖੇਤਰ ਨੇੜੇ ਬੀਤੇ ਦਿਨੀਂ ਇਕ ਕਾਰ ਦੇ ਨਹਿਰ ’ਚ ਡਿੱਗ ਜਾਣ ਨਾਲ ਇੱਕੋ ਪਰਿਵਾਰ ਦੇ 3 ਵਿਅਕਤੀਆਂ ਦੀ ਦਰਦਨਾਕ ਮੌਤ ਹੋ ਗਈ, ਜਿਸ ਵਿਚ ਮਲੋਟ ਜਾਮਾ ਕਾਦਰੀ ਮਸਜਿਦ ਪਟੇਲ ਨਗਰ ਦੇ ਸ਼ਾਹੀ ਇਮਾਮ ਗੁਲਾਮ ਮੁਸਤਫ਼ਾ ਦੇ 5 ਸਾਲਾ ਸਪੁੱਤਰ, ਪਿਤਾ ਤੇ ਭਰਾ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਰਾਠੀ ਖੇੜਾ ਵਾਸੀ ਮੌਲਵੀ ਮਰਗੁਬ ਆਲਮ, ਉਸਦਾ ਪੁੱਤਰ ਮੁਹੰਮਦ ਸਾਨਿਬ ਅਤੇ ਪੋਤਰਾ ਮੁਹੰਮਦ ਹਸਨੈਨ ਸਪੁੱਤਰ ਗੁਲਾਮ ਮੁਸਤਫ਼ਾ ਦੀ ਕਾਰ ਨਹਿਰ ’ਚ ਡਿੱਗ ਜਾਣ ਕਾਰਨ ਮੌਤ ਹੋ ਗਈ। ਇਸ ਦੁਖਦ ਹਾਦਸੇ ਦਾ ਸਮਾਚਾਰ ਜਿਵੇਂ ਹੀ ਮਲੋਟ ਪਹੁੰਚਿਆ ਤਾਂ ਮੁਸਲਿਮ ਭਾਈਚਾਰੇ ’ਚ ਸ਼ੋਕ ਦੀ ਲਹਿਰ ਦੌੜ ਗਈ।
ਮਲੋਟ ਮਸਜਿਦ ਦੇ ਸ਼ਾਹੀ ਇਮਾਮ ਗੁਲਾਮ ਮੁਸਤਫ਼ਾ ਦਾ ਮਲੋਟ ਦੇ ਹਰ ਵਰਗ ਵਿਚ ਪੂਰਾ ਮਾਣ ਸਤਿਕਾਰ ਹੈ ਤੇ ਇਸ ਦੁਖਦ ਹਾਦਸੇ ’ਤੇ ਸਮੂਹ ਸਿਆਸੀ ਆਗੂਆਂ ਨੇ ਸ਼ੋਕ ਪ੍ਰਗਟ ਕੀਤਾ ਹੈ।
ਇਹ ਵੀ ਪੜ੍ਹੋ- ਜੈਜੋਂ ਕਾਰ ਹਾਦਸਾ : ਤਿੰਨ ਦਿਨ ਬਾਅਦ ਵੀ ਸਰਚ ਟੀਮ ਦੇ ਹੱਥ ਖ਼ਾਲੀ, ਪਾਣੀ 'ਚ ਰੁੜ੍ਹੇ ਲੋਕਾਂ ਦਾ ਨਹੀਂ ਮਿਲਿਆ ਕੋਈ ਸੁਰਾਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e