ਭਿਆਨਕ ਹਾਦਸੇ ਤੋਂ ਬਾਅਦ ਗੱਡੀ ''ਚ ਫਸੀਆਂ ਲਾਸ਼ਾਂ, ਇੱਕੋ ਝਟਕੇ ''ਚ ਸਾਥ ਛੱਡ ਗਏ ਸਾਰੇ ਸਾਥੀ (ਤਸਵੀਰਾਂ)

Friday, Jul 01, 2016 - 11:29 AM (IST)

ਜਲੰਧਰ (ਸੋਨੂੰ) : ਫਗਵਾੜਾ ਦੇ ਫਲਾਈਓਵਰ ''ਤੇ ਵੀਰਵਾਰ ਦੀ ਸ਼ਾਮ ਨੂੰ ਇਕ ਦਰਦਨਾਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੀਆਂ ਲਾਸ਼ਾਂ ਗੱਡੀ ''ਚ ਬੁਰੀ ਤਰ੍ਹਾਂ ਫਸ ਗਈਆਂ। ਹਾਦਸੇ ਦੌਰਾਨ ਗੰਭੀਰ ਜ਼ਖਮੀਂ ਹੋਈ ਕੁੜੀ ਅਤੇ ਨੌਜਵਾਨ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਨੌਜਵਾਨ ਨੇ ਸ਼ੁੱਕਰਵਾਰ ਨੂੰ ਦਮ ਤੋੜ ਦਿੱਤਾ, ਜਦੋਂ ਕਿ ਕੁੜੀ ਦੇ ਪਰਿਵਾਰ ਵਾਲੇ ਹਸਪਤਾਲ ਪਹੁੰਚ ਗਏ ਹਨ। ਇਸ ਤਰ੍ਹਾਂ ਇੱਕੋ ਝਟਕੇ ''ਚ ਤਿੰਨੇ ਦੋਸਤ ਕੁੜੀ ਦਾ ਸਾਥ ਛੱਡ ਗਏ।
ਜਾਣਕਾਰੀ ਮੁਤਾਬਕ ਹਸਪਤਾਲ ''ਚ ਇਲਾਜ ਅਧੀਨ ਪੀੜਤਾ ਮੋਨਿਕਾ ਨੇ ਦੱਸਿਆ ਕਿ ਉਹ ਦਿੱਲੀ ''ਚ ਕੰਮ ਕਰਦੀ ਹੈ ਅਤੇ ਵੀਰਵਾਰ ਦੀ ਸਵੇਰੇ ਉਹ ਆਪਣੇ ਸਾਥੀਆਂ ਵਿਜੇ ਕੁਮਾਰ, ਗੌਰਵ ਕੁਮਾਰ ਅਤੇ ਅਰਜੁਨ ਨਾਲ ਸ਼੍ਰੀ ਅਮਰਨਾਥ ਦੀ ਯਾਤਰਾ ''ਤੇ ਨਿਕਲੀ ਸੀ। ਰਾਸਤੇ ''ਚ ਇਕ ਫਲਾਈਓਵਰ ''ਤੇ ਉਨ੍ਹਾਂ ਦੀ ਸਕਾਰਪੀਓ ਕਾਰ ਅੱਗੇ ਖੜ੍ਹੀ ਬੱਸ ਨਾਲ ਜਾ ਟਕਰਾਈ। ਮੋਨਿਕਾ ਨੇ ਦੱਸਿਆ ਕਿ ਇਸ ਤੋਂ ਬਾਅਦ ਕੀ ਹੋਇਆ, ਉਸ ਨੂੰ ਕੁਝ ਨਹੀਂ ਪਤਾ ਕਿਉਂਕਿ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਹਸਪਤਾਲ ''ਚ ਸੀ। 
ਪੁਲਸ ਮੁਤਾਬਕ ਗੌਰਵ ਕੁਮਾਰ ਅਤੇ ਅਰਜੁਨ ਕੁਮਾਰ ਦੀ ਤਾਂ ਮੌਕੇ ''ਤੇ ਹੀ ਮੌਤ ਹੋ ਗਈ, ਜਦੋਂ ਕਿ ਵਿਜੇ ਕੁਮਾਰ ਅਤੇ ਮੋਨਿਕਾ ਨੂੰ ਗੰਭੀਰ ਹਾਲਤ ''ਚ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੋਂ ਕੁਝ ਦੇਰ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਸ਼ੁੱਕਰਵਾਰ ਨੂੰ ਨੌਜਵਾਨ ਨੇ ਦਮ ਤੋੜ ਦਿੱਤਾ, ਜਦੋਂ ਕਿ ਮੋਨਿਕਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਚਸ਼ਮਦੀਦਾਂ ਮੁਤਾਬਕ ਗੱਡੀ ''ਚ ਸ਼ਰਾਬ ਦੀਆਂ ਬੋਤਲਾਂ ਵੀ ਸਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ''ਚ ਲੱਗੀ ਹੋਈ ਹੈ।

Babita Marhas

News Editor

Related News