ਭਿਆਨਕ ਸੜਕ ਹਾਦਸੇ ''ਚ ਮਾਂ-ਪੁੱਤ ਸਣੇ 3 ਦੀ ਮੌਤ

Thursday, Sep 19, 2019 - 06:14 PM (IST)

ਭਿਆਨਕ ਸੜਕ ਹਾਦਸੇ ''ਚ ਮਾਂ-ਪੁੱਤ ਸਣੇ 3 ਦੀ ਮੌਤ

ਮੂਨਕ,(ਜ.ਬ.): ਪਿੰਡ ਬਾਦਲਗੜ੍ਹ ਨਜ਼ਦੀਕ ਅੱਜ ਮੂਨਕ-ਪਾਤੜਾਂ ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਮਾਂ-ਪੁੱਤ ਸਣੇ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸੇ ਦਾ ਪਤਾ ਲਗਦਿਆਂ ਹੀ ਲੋਕਾਂ ਨੇ ਪੁਲਸ ਨੂੰ ਸੂਚਤ ਕੀਤਾ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਐੱਸ. ਐੱਚ. ਓ. ਥਾਣਾ ਮੂਨਕ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 4:30 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਪਾਤੜਾਂ ਵੱਲੋਂ ਇਕ ਸਵਿਫਟ ਕਾਰ ਜੋ ਕਿ ਭੂਨਾ ਨੂੰ ਜਾ ਰਹੀ ਸੀ, ਜਿਸ 'ਚ ਗੁਰਵਿੰਦਰ ਸਿੰਘ (ਕਾਰ ਚਾਲਕ) 25 ਸਾਲ, ਉਸ ਦੀ ਮਾਤਾ ਸਿਲੰਦਰੋ ਦੇਵੀ (50), ਰਵਿੰਦਰ ਸਿੰਘ (26) ਤੇ ਰਾਮ ਆਸਰਾ ਸਾਰੇ ਵਾਸੀ ਪਿੰਡ ਬੰਡੋਲੀ ਗੁੱਜਰਾਂ ਨਜ਼ਦੀਕ ਰਾਜਪੁਰਾ ਦੇ ਸਵਾਰ ਸਨ। ਜਿਨ੍ਹਾਂ ਦੀ ਪਿੰਡ ਬਾਦਲਗੜ੍ਹ ਨਜ਼ਦੀਕ ਸਾਹਮਣੇ ਤੋਂ ਆ ਰਹੀ ਇਕ ਟਰੈਕਟਰ-ਟਰਾਲੀ ਨਾਲ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਚਾਲਕ ਗੁਰਵਿੰਦਰ ਸਿੰਘ, ਉਸ ਦੀ ਮਾਤਾ ਸਿਲੰਦਰੋ ਦੇਵੀ ਤੇ ਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਰਾਮ ਆਸਰਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਟਰੈਕਟਰ ਚਾਲਕ ਪਿੰਡ ਬੰਗਾ ਦਾ ਦੱਸਿਆ ਜਾ ਰਿਹਾ ਹੈ, ਜੋ ਕਿ ਮੌਕੇ 'ਤੇ ਹੀ ਫਰਾਰ ਹੋ ਗਿਆ। ਪੁਲਸ ਵਲੋਂ ਟਰੈਕਟਰ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਮਾਣਾ ਵਿਖੇ ਭੇਜ ਦਿੱਤਾ ਗਿਆ।


Related News