ਵੱਡੀ ਖ਼ਬਰ : ਲੁਧਿਆਣਾ ਦੀ ਇਸ ਨਹਿਰ 'ਚੋਂ ਇਕੱਠੀਆਂ 3 ਲਾਸ਼ਾਂ ਬਰਾਮਦ, ਲੋਕਾਂ 'ਚ ਡਰ ਵਾਲਾ ਮਾਹੌਲ (ਤਸਵੀਰਾਂ)

Thursday, Jul 15, 2021 - 12:03 PM (IST)

ਲੁਧਿਆਣਾ (ਨਰਿੰਦਰ) : ਇੱਥੇ ਸ਼ਿਮਲਾਪੁਰੀ ਇਲਾਕੇ 'ਚ ਉਸ ਸਮੇਂ ਮਾਹੌਲ ਦਹਿਸ਼ਤ ਭਰਿਆ ਬਣ ਗਿਆ, ਜਦੋਂ ਇੱਥੋਂ ਲੰਘਦੀ ਸਿੱਧਵਾਂ ਨਹਿਰ 'ਚੋਂ ਵੱਖ-ਵੱਖ ਸਮੇਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬਰਾਮਦ ਹੋਈਆਂ ਲਾਸ਼ਾਂ 'ਚੋਂ ਇਕ ਲਾਸ਼ 10 ਸਾਲਾ ਬੱਚੇ ਦੀ ਹੈ, ਜੋ ਕਿ ਨਹਿਰ 'ਚ ਨਹਾਉਣ ਗਿਆ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਜਾਣਕਾਰੀ ਦਿੰਦਿਆਂ ਚੌਂਕੀ ਮਰਾਡੋ ਦੇ ਇੰਚਾਰਜ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਤਿੰਨੇ ਲਾਸ਼ਾਂ ਚੌਂਕੀ ਮਰਾਡੋ ਅਧੀਨ ਪੈਂਦੇ ਇਲਾਕੇ 'ਚੋਂ ਬਰਾਮਦ ਹੋਈਆਂ ਹਨ।

ਇਹ ਵੀ ਪੜ੍ਹੋ : ਦਿਲ ਕੰਬਾਅ ਦੇਣ ਵਾਲੀ ਵਾਰਦਾਤ, ਟਰੱਕ 'ਚ ਆਏ ਕਰੰਟ ਕਾਰਨ ਇਕ ਡਰਾਈਵਰ ਦੀ ਮੌਤ, ਦੂਜਾ ਛਾਲ ਮਾਰ ਕੇ ਬਚਿਆ

PunjabKesari

ਇਨ੍ਹਾਂ 'ਚੋਂ 10 ਸਾਲਾ ਬੱਚੇ ਸਮੇਤ 2 ਲਾਸ਼ਾਂ ਦੀ ਸ਼ਨਾਖਤ ਹੋ ਚੁੱਕੀ ਹੈ। ਬੱਚੇ ਦੀ ਲਾਸ਼ ਬਾਰੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਤੀਜੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਰਖਵਾਇਆ ਗਿਆ ਹੈ। ਲਾਸ਼ਾਂ ਮਿਲਣ ਮਗਰੋਂ ਇਲਾਕੇ ਦੇ ਲੋਕਾਂ 'ਚ ਸਹਿਮ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜਲੰਧਰ ਦੇ ਪਿੰਡ 'ਚ ਰਾਤ ਵੇਲੇ ਵੱਡੀ ਵਾਰਦਾਤ, ਕੁੜੀ ਦਾ ਗੋਲੀ ਮਾਰ ਕੇ ਕਤਲ (ਤਸਵੀਰਾਂ)

PunjabKesari
ਪਰਵਾਸੀ ਦੀ ਲਾਸ਼ ਘਰ 'ਚੋਂ ਬਰਾਮਦ
ਉਧਰ ਚੌਂਕੀ ਬਸੰਤ ਪਾਰਕ ਦੇ ਅਧੀਨ ਆਉਂਦੇ ਸੂਰਜ ਨਗਰ ਵਿਖੇ ਇੱਕ ਪਰਵਾਸੀ ਦੀ ਲਾਸ਼ ਉਸਦੇ ਘਰ ਵਿਚੋਂ ਬਰਾਮਦ ਹੋਈ। ਚੌਂਕੀ ਬਸੰਤ ਪਾਰਕ ਦੇ ਇੰਚਾਰਜ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਰਾਏ ਦੇ ਕਮਰੇ 'ਚ ਇਕੱਲਾ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਬਦਲੀਆਂ ਰੱਦ ਕਰਵਾ ਚੁੱਕੇ ਅਧਿਆਪਕਾਂ ਲਈ ਖੜ੍ਹਾ ਹੋਇਆ ਪੰਗਾ, ਸਿੱਖਿਆ ਵਿਭਾਗ ਨੇ ਲਾਈ ਨਵੀਂ ਸ਼ਰਤ

ਉਨ੍ਹਾਂ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਦੇ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News