ਹੁਸ਼ਿਆਰਪੁਰ ''ਚ ਕਾਂਗਰਸ ਨੂੰ ਝਟਕਾ, ਮੇਅਰ ਸਮੇਤ 3 ਕੌਂਸਲਰ ''ਆਪ'' ਵਿਚ ਹੋਏ ਸ਼ਾਮਲ

Monday, Aug 01, 2022 - 02:59 PM (IST)

ਹੁਸ਼ਿਆਰਪੁਰ ''ਚ ਕਾਂਗਰਸ ਨੂੰ ਝਟਕਾ, ਮੇਅਰ ਸਮੇਤ 3 ਕੌਂਸਲਰ ''ਆਪ'' ਵਿਚ ਹੋਏ ਸ਼ਾਮਲ

ਹੁਸ਼ਿਆਰਪੁਰ (ਵਰਿੰਦਰ ਪੰਡਿਤ)- ਪੰਜਾਬ ਵਿਚ ਕਾਂਗਰਸ ਪਾਰਟੀ ਨੂੰ ਅੱਜ ਉਸ ਸਮੇਂ ਦਾ ਵੱਡਾ ਝਟਕਾ ਲੱਗਾ ਜਦੋਂ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਛਿੰਦਾ 3 ਕੌਂਸਲਰਾਂ ਸਮੇਤ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਦੱਸਿਆ ਜਾ ਰਿਹਾ ਹੈ ਕਿ ਮੇਅਰ ਸੁਰਿੰਦਰ ਛਿੰਦਾ ਪਹਿਲਾ ਹੀ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਸੁੰਦਰ ਅਰੋੜਾ ਦੇ ਕਰੀਬੀ ਹਨ। ਅਰੋੜਾ ਅਤੇ ਕੁਝ ਕਾਂਗਰਸੀ ਕੌਂਸਲਰਾਂ ਦੇ ਕਾਂਗਰਸ ਛੱਡਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਸ਼ਿਆਰਪੁਰ ਆ ਕੇ ਕੁਨਬਾ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਹੁਣ ਫਿਰ ਕਾਂਗਰਸ ਵਿਚ ਪਈ ਫੁੱਟ ਦੇ ਕਾਰਨ ਨਿਗਮ ਦੇ ਕੌਂਸਲਰਾਂ ਨੂੰ ਸੰਭਾਲਣ ਵਿਚ ਦਿੱਕਤਾਂ ਆ ਸਕਦੀਆਂ ਹਨ। 

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ CM ਮਾਨ ਤੇ ਧਾਲੀਵਾਲ ਨੂੰ ਚੈਲੰਜ, ਜਾਣੋ ਪੂਰਾ ਮਾਮਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News