3 ਸਕੇ ਭਰਾ ਡੇਢ ਸਾਲ ਤੋਂ ਭੈਣ ਨਾਲ ਮਿਟਾਉਂਦੇ ਰਹੇ ਹਵਸ, ਪਰਚਾ ਦਰਜ

Thursday, Jul 29, 2021 - 10:59 PM (IST)

3 ਸਕੇ ਭਰਾ ਡੇਢ ਸਾਲ ਤੋਂ ਭੈਣ ਨਾਲ ਮਿਟਾਉਂਦੇ ਰਹੇ ਹਵਸ, ਪਰਚਾ ਦਰਜ

ਲੁਧਿਆਣਾ (ਜ.ਬ.)- ਸ਼ਿਮਲਾਪੁਰੀ ਇਲਾਕੇ ’ਚ 3 ਸਕੇ ਭਰਾਵਾਂ ਵੱਲੋਂ ਨਾਬਾਲਿਗ ਭੈਣ ਨਾਲ ਕਈ ਵਾਰ ਹਵਸ ਮਿਟਾ ਕੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਘਟਨਾ ਸ਼ਿਮਲਾਪੁਰੀ ਦੇ ਅਧੀਨ ਪੈਂਦੇ ਇਲਾਕਾ ਗੁਰੂ ਗੋਬਿੰਦ ਸਿੰਘ ਨਗਰ ਦੀ ਹੈ, ਜਿੱਥੇ ਬਿਹਾਰ ਦੇ ਰਹਿਣ ਵਾਲੇ 3 ਸਕੇ ਭਰਾ ਆਪਣੀ ਹੀ ਭੈਣ ਨਾਲ ਸਮੂਹਿਕ ਤੌਰ ’ਤੇ ਹਵਸ ਮਿਟਾਉਂਦੇ ਆ ਰਹੇ ਸਨ। ਥਾਣਾ ਸ਼ਿਮਲਾਪੁਰੀ ਪੁਲਸ ਨੂੰ ਮਿਲੀ ਸ਼ਿਕਾਇਤ ਦੇ ਤੌਰ ’ਤੇ ਜਾਂਚ ’ਚ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ ਹੋਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ- ਗਰੀਬ ਪਰਿਵਾਰ ’ਤੇ ਕਹਿਰ ਬਣ ਵਰ੍ਹਿਆ ਮੀਂਹ, ਘਰ ਦੀ ਛੱਤ ਡਿਗਣ ਨਾਲ ਇੱਕ ਦੀ ਮੌਤ

ਥਾਣਾ ਸ਼ਿਮਲਾਪੁਰੀ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਲੁਧਿਆਣਾ ’ਚ ਕਾਫੀ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਨੇ ਸਾਰੀ ਆਪਬੀਤੀ ਆਪਣੀ ਸਕੂਲ ਟੀਚਰ ਨੂੰ ਬਿਆਨ ਕੀਤੀ ਤਾਂ ਸਕੂਲ ਟੀਚਰ ਨੇ ਪੁਲਸ ਨੂੰ ਸੂਚਿਤ ਕਰ ਕੇ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਕੇਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਅਤੇ ਤੁਰੰਤ ਪੀੜਤਾ ਦੇ ਬਿਆਨਾਂ ’ਤੇ ਉਸ ਦੇ ਭਰਾਵਾਂ ਵਿਰੁੱਧ 376 ਡੀ, ਪੋਕਸੋ ਐਕਟ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਸ਼ਾਰਟ ਸਰਕਟ ਕਾਰਨ ਬੈੱਡ ਨੂੰ ਲੱਗੀ ਅੱਗ, ਲੜਕੀ ਦੀ ਮੌਤ 

ਪੀੜਤਾ ਦਾ ਕਹਿਣਾ ਹੈ ਕਿ ਜਦੋਂ ਮੈਂ ਆਪਣੇ ਭਰਾਵਾਂ ਦੀ ਇਸ ਗੱਲ ਦਾ ਵਿਰੋਧ ਕਰਦੀ ਸੀ ਤਾਂ ਉਹ ਮੈਨੂੰ ਮਾਰਦੇ-ਕੁੱਟਦੇ ਸਨ ਅਤੇ ਆਪਣੀ ਜ਼ੁਬਾਨ ਬੰਦ ਰੱਖਣ ਦੀ ਧਮਕੀ ਦਿੰਦੇ ਸਨ ਪਰ ਮੈਂ ਉਨ੍ਹਾਂ ਦੇ ਜ਼ੁਲਮ ਸਹਿੰਦੀ ਸਹਿੰਦੀ ਤੰਗ ਆ ਚੁੱਕੀ ਸੀ। ਥਾਣਾ ਮੁਖੀ ਬਲਕਾਰ ਸਿੰਘ ਨੇ ਕਿਹਾ ਕਿ ਪੁਲਸ ਟੀਮ ਨੇ ਉਨ੍ਹਾਂ ਦੇ ਘਰ ਰੇਡ ਕੀਤੀ ਸੀ ਪਰ ਮਾਂ ਸਮੇਤ ਤਿੰਨੋਂ ਭਰਾ ਫਰਾਰ ਹਨ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

Bharat Thapa

Content Editor

Related News