ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ ''ਚ 3 ਗ੍ਰਿਫਤਾਰ

10/15/2017 2:25:36 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਸ਼ਿਆਂ  ਖਿਲਾਫ ਛੇੜੀ ਹੋਈ ਮੁਹਿੰਮ ਤਹਿਤ ਵੱਖ-ਵੱਖ ਮਾਮਲਿਆਂ 'ਚ ਨਸ਼ਿਆਂ ਦੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਡੱਲਾ ਪੁਲਸ ਫੋਰਸ ਐੱਚ. ਸੀ. ਬਲਵੰਤ ਸਿੰਘ, ਲਹਿੰਬਰ ਸਿੰਘ, ਕਾਂਸਟੇਬਲ ਅਮਨਦੀਪ ਸਿੰਘ ਦੇ ਨਾਲ ਪਿੰਡ ਨੌਰ ਵੱਲ ਗਸ਼ਤ ਕਰ ਰਹੇ ਹਨ ਤਾਂ ਮੋਠਾਂਵਾਲਾ ਵਿਖੇ ਪਿੰਡ ਸੈਂਚਾਂ ਵਲੋਂ ਇਕ ਨੌਜਵਾਨ ਨੂੰ ਪੈਦਲ ਆਉਂਦਾ ਵੇਖ ਕੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸਨੇ ਆਪਣਾ ਨਾਮ ਬਲਬੀਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 25 ਗ੍ਰਾਮ ਨਸ਼ੀਲਾ ਪਦਾਰਥ ਮਿਲਿਆ। ਥਾਣਾ ਮੁਖੀ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਅਸ਼ੋਕ ਕੁਮਾਰ ਚੌਕੀ ਇੰਚਾਰਜ ਡੱਲਾ ਪੁਲਸ ਪਾਰਟੀ ਐੱਚ. ਸੀ. ਰਜਿੰਦਰ ਕੁਮਾਰ, ਐੱਚ. ਸੀ. ਗੁਰਦੇਵ ਸਿੰਘ, ਐੱਚ. ਸੀ. ਲਖਵਿੰਦਰ ਸਿੰਘ ਦੇ ਨਾਲ ਦੌਰਾਨੇ ਗਸ਼ਤ ਪਿੰਡ ਤਾਸ਼ਪੁਰ ਦੇ ਨਜ਼ਦੀਕ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਖੜ੍ਹੇ ਵੇਖਿਆ, ਜੋ ਪੁਲਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ ਨੂੰ ਸਟਾਰਟ ਕਰਕੇ ਭੱਜਣ ਲੱਗੇ ਤਾਂ ਪੁਲਸ ਮੁਲਾਜ਼ਮਾਂ ਨੇ ਦੌੜ ਕੇ ਉਨ੍ਹਾਂ ਨੂੰ ਫੜਿਆ, ਜਿਨ੍ਹਾਂ 'ਚ ਇਕ ਦਾ ਨਾਮ ਸੰਨੀ ਕੁਮਾਰ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਸ਼ਾਲਾਪੁਰ ਬੇਟ ਤੇ ਦੂਸਰੇ ਨੌਜਵਾਨ ਦਾ ਨਾਮ ਸਾਜਨ ਕੁਮਾਰ ਪੁੱਤਰ ਰਾਮ ਲੁਭਾਇਆ ਵਾਸੀ ਪਿੰਡ ਡੌਲਾ ਥਾਣਾ ਤਲਵੰਡੀ ਚੌਧਰੀਆਂ ਦੱਸਿਆ, ਜਿਨ੍ਹਾਂ ਦੀ ਤਲਾਸ਼ੀ ਲੈਣ ਉਪਰੰਤ ਸੰਨੀ ਦੇ ਕੋਲੋਂ 50 ਨਸ਼ੀਲੇ ਕੈਪਸੂਲ ਤੇ ਸਾਜਨ ਤੋਂ 80 ਨਸ਼ੀਲੇ ਕੈਪਸੂਲ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਸੰਨੀ ਕਾਫੀ ਲੰਬੇ ਸਮੇਂ ਤੋਂ ਅਜਿਹਾ ਧੰਦਾ ਕਰਦਾ ਆ ਰਿਹਾ ਸੀ ਤੇ ਉਹ ਲੁੱਟ-ਖੋਹ ਦੇ ਮਾਮਲਿਆਂ 'ਚ ਵੀ ਪੁਲਸ ਨੂੰ ਲੋੜੀਂਦਾ ਸੀ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਐੱਚ. ਸੀ. ਬਲਕਾਰ ਸਿੰਘ ਮੁੱਖ ਮੁਨਸ਼ੀ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਚ. ਸੀ. ਸੁਰਜੀਤ ਲਾਲ ਆਦਿ ਹਾਜ਼ਰ ਸਨ।


Related News