ਖੋਹੇ ਟਰਾਲੇ ਸਣੇ 3 ਕਾਬੂ

Sunday, Jul 30, 2017 - 07:50 AM (IST)

ਖੋਹੇ ਟਰਾਲੇ ਸਣੇ 3 ਕਾਬੂ

ਨਿਹਾਲ ਸਿੰਘ ਵਾਲਾ/ਬਿਲਾਸਪੁਰ  (ਬਾਵਾ, ਜਗਸੀਰ) - ਰਾਜਸਥਾਨ ਦੇ ਇਕ ਵਿਅਕਤੀ ਤੋਂ ਪਿੰਡ ਬਿਲਾਸਪੁਰ ਦੇ ਨਜ਼ਦੀਕ ਸੂਆ ਪੁਲ ਕੋਲੋਂ ਟਰਾਲਾ ਖੋਹਣ ਵਾਲੇ 3 ਵਿਅਕਤੀਆਂ ਨੂੰ ਟਰਾਲੇ ਸਣੇ ਬਿਲਾਸਪੁਰ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ 2 ਦਿਨ ਵਿਚ ਹੀ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਸੂਤਰਾਂ ਅਨੁਸਾਰ ਰਾਮ ਗੋਪਾਲ ਪੁੱਤਰ ਗੰਗਾ ਬਿਸ਼ਨ ਵਾਸੀ ਰਾਸ਼ੀਸਰ ਤਹਿਸੀਲ ਥਾਣਾ ਨੋਖਾ ਜ਼ਿਲਾ ਬੀਕਾਨੇਰ (ਰਾਜਸਥਾਨ) ਦੇ ਬਿਆਨਾਂ 'ਤੇ ਪੁਲਸ ਨੇ ਦਰਸ਼ਨ ਸਿੰਘ, ਸੁਖਚੈਨ ਸਿੰਘ ਵਾਸੀ ਲੱਖਾ ਅਤੇ ਇਕਬਾਲ ਸਿੰਘ ਵਾਸੀ ਸੱਦੋਵਾਲ ਥਾਣਾ ਹਠੂਰ (ਲੁਧਿਆਣਾ) ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਪੀੜਤ ਨੇ ਦੱਸਿਆ ਸੀ ਕਿ ਉਕਤ ਵਿਅਕਤੀਆਂ ਨੇ ਉਸ ਦੇ ਡਰਾਈਵਰ ਦੀ ਕੁੱਟਮਾਰ ਕਰ ਕੇ ਟਰਾਲਾ ਖੋਹ ਲਿਆ ਅਤੇ ਫਰਾਰ ਹੋ ਗਏ, ਜਿਸ 'ਤੇ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ 2 ਦਿਨਾਂ ਵਿਚ ਹੀ ਕੇਸ ਨੂੰ ਹੱਲ ਕਰ ਲਿਆ।
ਇਸ ਮਾਮਲੇ ਬਾਰੇ ਥਾਣਾ ਮੁਖੀ ਰਵਿੰਦਰ ਸਿੰਘ ਅਤੇ ਚੌਕੀ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕਥਿਤ ਦੋਸ਼ੀ ਖੋਹੇ ਗਏ ਟਰਾਲੇ ਨੂੰ ਬਰਨਾਲੇ ਤੋਂ ਦਿੱਲੀ ਵੇਚਣ ਜਾ ਰਹੇ ਹਨ। ਸੂਚਨਾ ਮਿਲਦੇ ਹੀ ਪੁਲਸ ਨੇ ਪੀੜਤ ਰਾਮ ਗੋਪਾਲ ਨੂੰ ਨਾਲ ਲੈ ਕੇ ਨਾਕਾਬੰਦੀ ਕਰ ਦਿੱਤੀ ਅਤੇ ਹਿੰਮਤਪੁਰਾ ਤਿੰਨਕੋਣੀ 'ਤੇ ਨਿਹਾਲ ਸਿੰਘ ਵਾਲਾ ਵੱਲੋਂ ਆ ਰਹੇ ਉਕਤ ਤਿੰਨਾਂ ਦੋਸ਼ੀਆਂ ਨੂੰ ਖੋਹੇ ਟਰਾਲੇ ਸਣੇ ਕਾਬੂ ਕਰ ਲਿਆ। ਇਸ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਇਸ ਟਰਾਲੇ ਨੂੰ ਦਿੱਲੀ ਵਿਖੇ ਵੇਚਣ ਲਈ ਜਾ ਰਹੇ ਸਨ। ਪੁਲਸ ਨੇ ਇਨ੍ਹਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਥਾਣਾ ਮੁਖੀ ਰਵਿੰਦਰ ਸਿੰਘ, ਚੌਕੀ ਇੰਚਾਰਜ ਅਮਰਜੀਤ ਸਿੰਘ, ਹੌਲਦਾਰ ਗੁਰਚਰਨ ਸਿੰਘ, ਹੌਲਦਾਰ ਚਮਕੌਰ ਸਿੰਘ ਤੋਂ ਇਲਾਵਾ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ।


Related News