ਦਰਦਨਾਕ ਹਾਦਸਾ : ਘਰ ਦੇ ਬਾਹਰ ਖੇਡ ਰਹੀ 2 ਸਾਲਾ ਮਾਸੂਮ ਨੂੰ ਟਰੱਕ ਨੇ ਕੁਚਲਿਆ

Friday, Sep 18, 2020 - 04:49 PM (IST)

ਦਰਦਨਾਕ ਹਾਦਸਾ : ਘਰ ਦੇ ਬਾਹਰ ਖੇਡ ਰਹੀ 2 ਸਾਲਾ ਮਾਸੂਮ ਨੂੰ ਟਰੱਕ ਨੇ ਕੁਚਲਿਆ

ਲੁਧਿਆਣਾ (ਰਾਜ) : ਘਰ ਦੇ ਬਾਹਰ ਖੇਡ ਰਹੀ 2 ਸਾਲ ਦੀ ਮਾਸੂਮ ਬੱਚੀ ਨੂੰ ਓਵਰਲੋਡ ਟਰੱਕ ਨੇ ਕੁਚਲ ਦਿੱਤਾ। ਹਾਦਸੇ 'ਚ ਬੱਚੀ ਦੀ ਮੌਤ ਹੋ ਗਈ। ਲੋਕਾਂ ਨੇ ਡਰਾਈਵਰ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਅਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਪਹੁੰਚਾਇਆ। ਜਾਣਕਾਰੀ ਦਿੰਦੇ ਹੋਏ ਬੱਚੀ ਦੇ ਦਾਦਾ ਨਾਰਾਇਣ ਦਾਸ ਨੇ ਦੱਸਿਆ ਕਿ ਉਸ ਦੇ ਬੇਟੇ ਚੇਤਨਦਾਸ ਦੇ ਦੋ ਬੇਟੀਆਂ ਹਨ। ਇਕ ਬੇਟੀ 6 ਸਾਲ ਦੀ ਹੈ, ਜਦੋਂਕਿ ਛੋਟੀ 2 ਸਾਲ ਦੀ ਦਿਵਿਆ ਹੈ। ਵੀਰਵਾਰ ਦੀ ਸਵੇਰ ਕਰੀਬ ਸਾਢੇ 10 ਵਜੇ ਉਹ ਕੰਮ 'ਤੇ ਸੀ। ਘਰ 'ਚ ਉਸ ਦੀ ਬਹੂ ਰੇਸ਼ਮਾ ਅਤੇ ਬੱਚੇ ਸਨ, ਜੋ ਉਸ ਨੂੰ ਪਤਾ ਲੱਗਾ ਕਿ ਰੇਸ਼ਮਾ ਦੁੱਧ ਲੈਣ ਗਈ ਹੋਈ ਸੀ ਤਾਂ ਦਿਵਿਆ ਘਰ ਦੇ ਬਾਹਰ ਖੇਡ ਰਹੀ ਸੀ।

ਇਹ ਵੀ ਪੜ੍ਹੋ : ਖਰੜ 'ਚ ਵੱਡੀ ਵਾਰਦਾਤ, ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਘਰ 'ਤੇ ਕੀਤੀ ਅੰਨ੍ਹੇਵਾਹ ਫਾਇਰਿੰਗ

ਇਸ ਦੌਰਾਨ ਉਥੋਂ ਓਵਰਲੋਡ ਇਕ ਟਰੱਕ ਨਿਕਲਿਆ, ਜਿਸ ਨੇ ਬੜੀ ਲਾਪਰਵਾਹੀ ਨਾਲ ਉਸ ਦੀ 2 ਸਾਲ ਦੀ ਮਾਸੂਮ ਪੋਤੀ ਨੂੰ ਕੁਚਲ ਦਿੱਤਾ। ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਹਾਦਸਾ ਦੇਖਿਆ ਤਾਂ ਮੁਲਜ਼ਮ ਟਰੱਕ ਲੈ ਕੇ ਫਰਾਰ ਹੋਣ ਵਾਲਾ ਸੀ ਪਰ ਭੱਜਣ ਤੋਂ ਪਹਿਲਾਂ ਉਸ ਨੂੰ ਫੜ੍ਹ ਲਿਆ। ਇਸ ਤੋਂ ਬਾਅਦ ਉਹ ਬੱਚੇ ਨੂੰ ਸ਼ੇਰਪੁਰ ਚੌਕ ਸਥਿਤ ਪ੍ਰਾਈਵੇਟ ਹਸਪਤਾਲ 'ਚ ਲੈ ਕੇ ਗਏ, ਜਿੱਥੇ ਕੁਝ ਦੇਰ ਬਾਅਦ ਬੱਚੀ ਦੀ ਮੌਤ ਹੋ ਗਈ। ਉਧਰ, ਥਾਣਾ ਫੋਕਲ ਪੁਆਇੰਟ ਦੀ ਪੁਲਸ ਮੌਕੇ 'ਤੇ ਪੁੱਜੀ। ਪੁਲਸ ਮੁਲਜ਼ਮ ਡਰਾਈਵਰ ਅਤੇ ਉਸ ਦਾ ਟਰੱਕ ਕਬਜ਼ੇ 'ਚ ਲੈ ਕੇ ਥਾਣੇ ਲੈ ਗਈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਅਣਪਛਾਤੇ ਚੋਰਾਂ ਨੇ ਦੁਕਾਨ ਅੰਦਰੋਂ ਡੇਢ ਲੱਖ ਦੇ ਮੋਬਾਈਲ ਫ਼ੋਨਾਂ 'ਤੇ ਕੀਤਾ ਹੱਥ ਸਾਫ਼

PunjabKesari

ਟਰੱਕ ਹੋ ਚੁੱਕਾ ਹੈ ਕੰਡਮ, ਫਿਰ ਵੀ ਦੌੜ ਰਿਹੈ ਰੋਡ 'ਤੇ
ਸ਼ਹਿਰ ਦਾ ਟ੍ਰੈਫਿਕ ਅਤੇ ਟਰਾਂਸਪੋਰਟ ਵਿਭਾਗ ਕਾਫੀ ਕਮਜ਼ੋਰ ਹੋ ਚੁੱਕਾ ਹੈ। ਇਸ ਲਈ ਬਿਲਕੁਲ ਹੀ ਕੰਡਮ ਹੋ ਚੁੱਕਾ ਟਰੱਕ ਸ਼ਹਿਰ ਦੀਆਂ ਸੜਕਾਂ 'ਤੇ ਦੌੜ ਰਿਹਾ ਸੀ। ਟਰੱਕ ਦੀ ਨੰਬਰ ਪਲੇਟ ਤੱਕ ਟੁੱਟੀ ਹੋਈ ਸੀ। ਇਸ ਤੋਂ ਇਲਾਵਾ ਟਰੱਕ ਦੀ ਹੈੱਡਲਾਈਟ ਅਤੇ ਇੰਡੀਕੇਟਰ ਵੀ ਟੁੱਟੇ ਹੋਏ ਸਨ। ਇੰਨਾ ਹੀ ਨਹੀਂ, ਟਰੱਕ ਦੇਖਣ ਤੋਂ ਪਤਾ ਲਗਦਾ ਹੈ ਕਿ ਸੜਕ 'ਤੇ ਦੌੜਨ ਦੀ ਉਸ ਦੀ ਮਿਆਦ ਵੀ ਨਿਕਲ ਚੁੱਕੀ ਹੈ ਪਰ ਫਿਰ ਵੀ ਅਜਿਹੇ ਕਈ ਟਰੱਕ ਅਤੇ ਗੱਡੀਆਂ ਧੜੱਲੇ ਨਾਲ ਰੋਡ 'ਤੇ ਦੌੜਦੀਆਂ ਨਜ਼ਰ ਆਉਣਗੀਆਂ।

ਇਹ ਵੀ ਪੜ੍ਹੋ : ਹਰਸਿਮਰਤ ਦੇ ਅਸਤੀਫ਼ੇ 'ਤੇ ਜਾਖੜ ਦਾ ਤੰਜ


author

Anuradha

Content Editor

Related News