ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਪਿਸਤੌਲ ਦੀ ਨੋਕ 'ਤੇ ਘਰੋਂ ਲੁੱਟ ਕੇ ਲੈ ਗਏ 29 ਲੱਖ ਕੈਸ਼

Thursday, Oct 19, 2023 - 08:18 PM (IST)

ਦਿਨ-ਦਿਹਾੜੇ ਵਾਪਰੀ ਵੱਡੀ ਵਾਰਦਾਤ, ਬਾਈਕ ਸਵਾਰ ਪਿਸਤੌਲ ਦੀ ਨੋਕ 'ਤੇ ਘਰੋਂ ਲੁੱਟ ਕੇ ਲੈ ਗਏ 29 ਲੱਖ ਕੈਸ਼

ਗੁਰੂਹਰਸਹਾਏ, (ਸੁਨੀਲ)- ਹਲਕਾ ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਮੋਹਨਕੇ ਉਤਾੜ ਵਿਖੇ ਵੀਰਵਾਰ ਨੂੰ ਬਾਅਦ ਦੁਪਹਿਰ ਇਕ ਘਰ ਵਿੱਚੋਂ 29 ਲੱਖ ਰੁਪਏ ਦੀ ਲੁੱਟ-ਖੋਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਨੇ ਆਪਣੀ ਇਕ ਕੋਠੀ ਵੇਚੀ ਸੀ ਜਿਸ ਦੀ 29 ਲੱਖ ਰੁਪਏ ਦੀ ਰਕਮ ਪਿੰਡ ਮੋਹਨਕੇ ਉਤਾੜ ਦੇ ਵਾਸੀ ਭਗਵਾਨ ਸਿੰਘ ਦੇ ਘਰ ਪਿਛਲੀ ਰਾਤ ਰੱਖੀ ਗਈ ਸੀ। 

ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ, ਗੁਰੂ ਸਾਹਿਬ ਦੀ ਹਜ਼ੂਰੀ 'ਚ ਲੱਥੀਆਂ ਦਸਤਾਰਾਂ (ਵੀਡੀਓ)

ਜਦੋਂ ਸੁਨੀਤਾ ਰਾਣੀ ਆਪਣੇ ਪਰਿਵਾਰ ਦੇ ਨਾਲ ਪੈਸੇ ਲੈਣ ਆਈ ਤਾਂ ਉਹ ਆਪਣੇ ਪੈਸੇ ਭਗਵਾਨ ਸਿੰਘ ਦੇ ਘਰ ਗਿਣ ਰਹੇ ਸਨ, ਉਸੇ ਸਮੇਂ ਹੀ ਦੋ ਮੋਟਰਸਾਈਕਲ ਸਵਾਰ ਨਕਾਬਪੋਸ਼ ਲੁਟੇਰੇ ਆਏ ਤੇ ਪਿਸਤੌਲ ਦੀ ਨੋਕ ਤੇ ਸਾਰੀ ਰਕਮ ਲੁੱਟ ਕੇ ਲੈ ਗਏ। 

ਮੌਕੇ ਤੇ ਪਹੁੰਚੀ ਥਾਣਾ ਗੁਰੂਹਰਸਹਾਏ ਦੀ ਪੁਲਿਸ ਵੱਲੋਂ ਕਾਰਵਾਈ 'ਚ ਜੁਟ ਗਈ ਹੈ। ਜਿਸ ਘਰ ਵਿਚ ਇਹ ਲੁੱਟ ਹੋਈ ਹੈ ਉਸ ਘਰ ਦੇ ਪਰਿਵਾਰਿਕ ਮੈਂਬਰਾਂ ਨੂੰ ਪੁੱਛ ਗਿੱਛ ਲਈ ਥਾਣੇ ਲਿਆਂਦਾ ਗਿਆ ਤੇ ਉਨ੍ਹਾਂ ਕੋਲੋਂ ਘਟਨਾ ਸਬੰਧੀ ਪੂਰੀ ਜਾਣਕਾਰੀ ਲਈ ਗਈ।

ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ ਸਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ


author

Rakesh

Content Editor

Related News