260 ਗ੍ਰਾਮ ਹੈਰੋਇਨ ਬਰਾਮਦ

Monday, Apr 30, 2018 - 02:49 AM (IST)

260 ਗ੍ਰਾਮ ਹੈਰੋਇਨ ਬਰਾਮਦ

ਜਲਾਲਾਬਾਦ, (ਸੇਤੀਆ, ਜਤਿੰਦਰ, ਨਿਖੰਜ, ਬਜਾਜ, ਟੀਨੂੰ, ਦੀਪਕ)— ਬੀਤੇ ਦਿਨੀਂ ਫਾਜ਼ਿਲਕਾ ਦੀ ਰਾਧਾ ਸੁਆਮੀ ਕਾਲੋਨੀ 'ਚ ਨਬੀ ਫੁਟੇਲਾ ਨੂੰ ਨਸ਼ਾ ਵੇਚਣ ਅਤੇ ਉਸ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਸ ਹਿਰਾਸਤ ਵਿਚ ਕੈਦ ਜਗਸੀਰ ਸਿੰਘ ਉਰਫ ਬੱਗੂ ਪੁੱਤਰ ਮਲਕੀਤ ਸਿੰਘ ਵਾਸੀ ਮਹਾਲਮ ਦੇ ਘਰ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੀ 26 ਅਪ੍ਰੈਲ ਨੂੰ ਨਬੀ ਫੁਟੇਲਾ ਆਪਣੇ ਭੂਆ ਦੇ ਪੁੱਤਰ ਨਾਲ ਨਸ਼ਾ ਲੈਣ ਲਈ ਮਹਾਲਮ ਗਿਆ ਸੀ ਅਤੇ ਇਥੇ ਓਵਰਡੋਜ਼ ਲੈਣ ਕਾਰਨ ਨਬੀ ਦੀ ਮੌਤ ਹੋ ਗਈ। ਪੁੱਛਗਿੱਛ ਤੋਂ ਬਾਅਦ ਫਾਜ਼ਿਲਕਾ ਸਿਟੀ ਦੀ ਪੁਲਸ ਨੇ ਪਹਿਲਾਂ ਵਿਜੇ ਕੁਮਾਰ ਵਾਸੀ ਫਾਜ਼ਿਲਕਾ ਅਤੇ ਜਗਸੀਰ ਸਿੰਘ ਵਾਸੀ ਮਹਾਲਮ ਵਿਰੁੱਧ ਮਾਮਲਾ ਦਰਜ ਕੀਤਾ। ਜਗਸੀਰ ਸਿੰਘ ਨੂੰ ਹਿਰਾਸਤ ਵਿਚ ਲੈਣ ਤੋਂ ਬਾਅਦ ਉਸ ਨੇ ਮੰਨਿਆ ਕਿ ਉਹ ਨਸ਼ਾ ਖੁੱਦ ਵੀ ਕਰਦਾ ਹੈ ਅਤੇ ਵੇਚਦਾ ਵੀ ਹੈ। ਇਸ ਤੋਂ ਬਾਅਦ ਜਦੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਘਰ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ।


Related News