ਕੈਨੇਡਾ ਤੋਂ ਫਿਰ ਆਈ ਦਰਦਨਾਕ ਖ਼ਬਰ, ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ ''ਚ ਹੋਈ ਮੌਤ

Sunday, Dec 11, 2022 - 05:43 PM (IST)

ਕੈਨੇਡਾ ਤੋਂ ਫਿਰ ਆਈ ਦਰਦਨਾਕ ਖ਼ਬਰ, ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ ''ਚ ਹੋਈ ਮੌਤ

ਕੁੱਪ ਕਲਾਂ (ਗੁਰਮੁੱਖ ਸਿੰਘ) : ਬੀਤੇ ਕੱਲ੍ਹ ਨੇੜਲੇ ਪਿੰਡ ਨਾਰੋਮਾਜਰਾ ਦੇ ਮਿਹਨਤੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਰਣਜੀਤ ਸਿੰਘ ਦੇ, ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ (26) ਨੌਜਵਾਨ ਦੀ ਟਰੱਕ ਹਾਦਸੇ 'ਚ ਹੋਈ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ। ਉਥੇ ਹੀ ਉਸ ਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ।

ਇਹ ਵੀ ਪੜ੍ਹੋ- ਜ਼ੀਰਾ ਤੋਂ ਲਾਪਤਾ ਹੋਏ ਬੱਚੇ ਦੀ ਖੇਤ 'ਚੋਂ ਮਿਲੀ ਲਾਸ਼, 3 ਭੈਣਾਂ ਦਾ ਇਕੌਲਤਾ ਭਰਾ ਸੀ ਜਸ਼ਨ

ਜਿਸਦੇ ਚੱਲਦਿਆਂ ਬੀਤੇ ਕੱਲ੍ਹ ਉਸ ਨੇ ਜਦ ਆਪਣਾ ਟਰੱਕ ਖਾਲੀ ਕਰਨ ਦੇ ਲਈ ਟਰੱਕ ਨੂੰ ਪਿੱਛੇ ਵੱਲ ਕੀਤਾ ਤਾਂ ਡਾਲਾ ਖੋਲ੍ਹਦੇ ਸਮੇਂ ਬ੍ਰੇਕ ਨਾ ਲੱਗੇ ਹੋਣ ਕਾਰਨ ਉਕਤ ਨੌਜਵਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਗਿਆ, ਜਿਸ ਕਾਰਨ ਰਮਨਪ੍ਰੀਤ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਮਨਪ੍ਰੀਤ ਨੇ ਜਨਵਰੀ ਮਹੀਨੇ 'ਚ ਵਿਆਹ ਕਰਵਾਉਣਾ ਲਈ ਪੰਜਾਬ ਆਉਣਾ ਸੀ। ਕੈਨੇਡਾ 'ਚ ਵਾਪਰੇ ਹਾਦਸੇ ਦੌਰਾਨ ਹੋਈ ਰਮਨਪ੍ਰੀਤ ਦੀ ਮੌਤ 'ਤੇ ਪਿੰਡ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ- ਬਠਿੰਡਾ ਦੇ ਆਕਰਸ਼ ਗੋਇਲ ਨੇ ਬਣਾਇਆ ਨਵਾਂ ਰਿਕਾਰਡ, ਫਤਿਹ ਕੀਤੀਆਂ ਅਸਮਾਨ ਛੂੰਹਦੀਆਂ ਚੋਟੀਆਂ

ਨੋਟ - ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News