ਪੰਜਾਬ ਦੀ ਧੀ ਨੇ ਪੰਚਾਇਤੀ ਚੋਣਾਂ ''ਚ ਮਾਰੀ ਬਾਜ਼ੀ, 21 ਸਾਲ ਦੀ ਉਮਰ ''ਚ ਬਣੀ ''ਸਰਪੰਚ''
Wednesday, Oct 16, 2024 - 05:43 AM (IST)

ਭਵਾਨੀਗੜ੍ਹ (ਕਾਂਸਲ)- ਪੰਚਾਇਤੀ ਚੋਣਾਂ ਨੂੰ ਲੈ ਕੇ ਜਿੱਥੇ ਬੀਤੇ ਕਈ ਦਿਨਾਂ ਤੋਂ ਸਿਆਸੀ ਮਾਹੌਲ ਭਖਿਆ ਪਿਆ ਹੈ, ਉਥੇ ਹੀ ਅੱਜ ਚੋਣਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ ਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਸੰਗਰੂਰ ਦੇ ਭਵਾਨੀਗੜ੍ਹ ਅਧੀਨ ਆਉਂਦੇ ਪਿੰਡ ਹਰਕ੍ਰਿਸ਼ਨਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 21 ਸਾਲ ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੀਆਂ ਚੋਣਾਂ 'ਚ ਜਿੱਤ ਹਾਸਲ ਕਰ ਕੇ ਪਿੰਡ ਦੀ ਸਰਪੰਚੀ ਆਪਣੇ ਨਾਂ ਕਰ ਲਈ ਹੈ।
ਪਿੰਡ ਦੀਆਂ ਕੁੱਲ 415 ਵੋਟਾਂ 'ਚੋਂ 353 ਵੋਟਾਂ ਹਾਸਲ ਕਰ ਕੇ ਨਵੀਨਤ ਕੌਰ ਨੇ ਇਕਤਰਫ਼ਾ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਉਸ ਦੀ ਮੁਕਾਬਲੇਬਾਜ਼ ਨੂੰ ਸਿਰਫ਼ 54 ਵੋਟਾਂ ਮਿਲੀਆਂ। ਇਸ ਤਰ੍ਹਾਂ ਨਵਨੀਤ ਕੌਰ ਨੇ 299 ਵੋਟਾਂ ਦੇ ਵੱਡੇ ਫ਼ਰਕ ਨਾਲ ਇਕਪਾਸੜ ਅੰਦਾਜ਼ 'ਚ ਵਿਰੋਧੀ ਨੂੰ ਹਰਾਇਆ ਹੈ। ਇਸ ਤਰ੍ਹਾਂ ਨਵਨੀਤ ਕੌਰ ਪੰਜਾਬ ਦੇ ਸਭ ਤੋਂ ਨੌਜਵਾਨ ਸਰਪੰਚਾਂ 'ਚੋਂ ਇਕ ਬਣ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੰਜਾਬ ਦੇ ਇਸ ਪਿੰਡ 'ਚ ਪ੍ਰਵਾਸੀ ਮਜ਼ਦੂਰ ਬਣੀ ਸਰਪੰਚ, ਲੱਡੂ ਵੰਡ ਕੇ ਮਨਾਇਆ ਜਾ ਰਿਹਾ ਜਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e