ਸੜਕ ਹਾਦਸੇ 'ਚ ਖਤਮ ਹੋ ਗਿਆ ਪੂਰਾ ਪਰਿਵਾਰ! ਮਾਂ-ਪਿਓ ਸਣੇ 24 ਸਾਲ ਦੇ ਪੁੱਤ ਦੀ ਮੌਤ

Thursday, May 29, 2025 - 06:47 PM (IST)

ਸੜਕ ਹਾਦਸੇ 'ਚ ਖਤਮ ਹੋ ਗਿਆ ਪੂਰਾ ਪਰਿਵਾਰ! ਮਾਂ-ਪਿਓ ਸਣੇ 24 ਸਾਲ ਦੇ ਪੁੱਤ ਦੀ ਮੌਤ

ਪਟਿਆਲਾ (ਕੰਬੋਜ) : ਅੱਜ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਪਹਾੜ ਤੋਂ ਰੁਗਗਾਰਡ ਦੇ ਨਜ਼ਦੀਕ ਮਰੂਤੀ ਸੰਦੂਕੀ ਗੱਡੀਆਂ ਦੇ ਏਜੰਸੀ ਦੇ ਬਾਹਰ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਹਾਦਸੇ ਦੇ ਵਿੱਚ ਮਾਂ-ਪਿਓ ਸਣੇ 24 ਸਾਲਾਂ ਦੇ ਜਵਾਨ ਪੁੱਤ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ 'ਚ 24 ਸਾਲਾਂ ਦਾ ਸਿਧਾਂਤ ਬੱਬਰ, ਉਸ ਦੇ ਪਿਤਾ ਪਵਨ ਕੁਮਾਰ ਤੇ ਉਸਦੀ ਮਾਤਾ ਕੁਸਮ ਵੀ ਸ਼ਾਮਿਲ ਹਨ, ਜਿਹੜੇ ਡੱਬਵਾਲੀ ਦੇ ਰਹਿਣ ਵਾਲੇ ਸਨ।

ਮਿਲੀ ਜਾਣਕਾਰੀ ਮੁਤਾਬਕ ਇਹ ਪਰਿਵਾਰ ਅੰਬਾਲਾ ਤੋਂ ਆਪਣੇ ਧੀ ਦੇ ਘਰ ਇੱਕ ਫੰਕਸ਼ਨ ਤੋਂ ਖੁਸ਼ੀਆਂ ਮਨਾ ਕੇ ਪਟਿਆਲਾ ਵੱਲ ਨੂੰ ਵਾਪਸ ਆ ਰਿਹਾ ਸੀ, ਉਸੇ ਵਕਤ ਹੀ ਰਾਜਪੁਰਾ ਰੋਡ ਦੇ ਉੱਪਰ 140 ਦੀ ਸਪੀਡ ਦੇ ਨਾਲ ਆ ਰਹੀ ਇੱਕ ਬਰੀਜਾ ਗੱਡੀ ਬੈਲੈਂਸ ਬਿਗੜਨ ਕਰਕੇ ਦੂਸਰੇ ਪਾਸੇ ਡਿਵਾਈਡਰ ਪਾਰ ਕਰਕੇ ਇਸ ਪਰਿਵਾਰ ਦੀ ਗੱਡੀ ਦੇ ਨਾਲ ਟਕਰਾਈ ਜਿਸ 'ਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਫਿਲਹਾਲ ਨਸ਼ੇ ਦੀ ਹਾਲਤ ਦੇ ਵਿੱਚ ਦੋਵੇਂ ਕੁੜੀਆਂ ਤੇ ਨੌਜਵਾਨ ਇਸ ਵਕਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ 'ਚ ਦਾਖਿਲ ਹਨ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News