ਅੱਗ ਦੀ ਲਪੇਟ ''ਚ ਆਇਆ ਵਿਧਵਾ ਔਰਤ ਦਾ ਘਰ, ਦਿਵਿਆਂਗ ਪੁੱਤਰ ਦਾ ਮੁਸ਼ਕਿਲ ਨਾਲ ਕਰਦੀ ਹੈ ਗੁਜਾਰਾ
Friday, Jul 18, 2025 - 06:31 PM (IST)

ਪਟਿਆਲਾ – ਜ਼ਿਲ੍ਹੇ ਦੇ ਪਿੰਡ ਬਾਰਨ ਵਿਚ ਇਕ ਦੁਖਦਾਈ ਘਟਨਾ ਵਾਪਰੀ ਜਿੱਥੇ ਇਕ ਵਿਧਵਾ ਮਹਿਲਾ ਅੰਜੂ ਦੇ ਘਰ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਕਾਰਨ ਉਸ ਘਰ ਦਾ ਸਾਰਾ ਸਮਾਨ ਸੜ ਗਿਆ ਅਤੇ ਘਰ ਦੀ ਛੱਤ ਵੀ ਡਿੱਗ ਗਈ। ਅੱਜ ਇਹ ਪਰਿਵਾਰ ਬੇਸਹਾਰਾ ਹੋ ਗਿਆ ਹੈ।
ਇਸ ਘਰ 'ਚ ਵਿਧਵਾ ਅੰਜੂ, ਉਸਦਾ 15 ਸਾਲਾਂ ਦਾ ਦਿਵਿਆਂਗ ਬੇਟਾ ਅਤੇ ਬਿਮਾਰ ਸੱਸ ਰਹਿੰਦੇ ਹਨ। ਦੋ ਸਾਲ ਪਹਿਲਾਂ ਅੰਜੂ ਦੇ ਪਤੀ ਦੀ ਮੌਤ ਹੋ ਗਈ ਸੀ। ਓਦੋਂ ਤੋਂ ਅੰਜੂ ਸਿਲਾਈ ਕਰਕੇ ਘਰ ਚਲਾ ਰਹੀ ਸੀ ਅਤੇ ਆਪਣੇ ਦਿਵਿਆਂਗ ਬੇਟੇ ਨੂੰ ਪੜ੍ਹਾ ਕੇ ਉਸਦੇ ਭਵਿੱਖ ਲਈ ਸੰਘਰਸ਼ ਕਰ ਰਹੀ ਸੀ। ਪਰ ਹੁਣ ਅੱਗ ਨੇ ਇਹ ਸਾਰੀ ਉਮੀਦਾਂ ਸਾੜ ਦਿੱਤੀਆਂ ਹਨ। ਘਰ ਦੀ ਹਾਲਤ ਵੇਖ ਕੇ ਅੰਜੂ ਦਾ ਰੋ-ਰੋ ਬੁਰਾ ਹਾਲ ਹੈ।