ਪਟਿਆਲਾ ਦੇ 24 ਪੁਲਸ ਅਧਿਕਾਰੀਆ ਅਤੇ ਕਰਮਚਾਰੀ ਹੋਣਗੇ ਡੀ. ਜੀ. ਪੀ. ਡਿਸਕ ਨਾਲ ਸਨਮਾਨਤ

09/18/2019 6:29:26 PM

ਪਟਿਆਲਾ, (ਬਲਜਿੰਦਰ)-ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪਟਿਆਲਾ ਜ਼ਿਲੇ ਵਿਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਕਰਨ ਬਦਲੇ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਵੱਲੋਂ ਪਟਿਆਲਾ ਜ਼ਿਲੇ ਵਿਚ ਪਿਛਲੇ 1 ਸਾਲ ਦੌਰਾਨ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਰਹੇ ਜਿਹੜੇ 24 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਲਾਘਾਯੋਗ ਕੰਮ ਬਦਲੇ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ। 

  1. ਐੱਸ. ਪੀ. ਸਿਟੀ ਹਰਮਨਦੀਪ ਸਿੰਘ ਹੰਸ,
  2. ਐੱਸ. ਪੀ. ਹੈੱਡਕੁਆਟਰ ਰਵਜੋਤ ਗਰੇਵਾਲ ,
  3. ਐੱਸ. ਪੀ. ਇਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ,
  4. ਡੀ. ਐੱਸ. ਪੀ. ਸਿਟੀ-1 ਯੇਗੇਸ਼ ਕੁਮਾਰ,
  5. ਡੀ. ਐੱਸ. ਪੀ. ਟ੍ਰੈਫਿਕ ਸੌਰਵ ਜਿੰਦਲ,
  6. ਇੰਸਪੈਕਟਰ ਵਿਜੇ ਕੁਮਾਰ ਨੰਬਰ 104,
  7. ਇੰਸਪੈਕਟਰ ਸੰਜੀਵ ਸਾਗਰ ਨੰਬਰ 409,
  8. ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੰਬਰ 6,
  9. ਏ. ਐੱਸ. ਆਈ. ਸੁਭਾਸ਼ ਕੁਮਾਰ ਨੰਬਰ 638,
  10. ਏ. ਐੱਸ. ਆਈ. ਗੁਰਦੀਪ ਸਿੰਘ ਨੰਬਰ 364,
  11. ਏ. ਐੱਸ. ਆਈ. ਅਮਰੀਕ ਸਿੰਘ ਨੰਬਰ 1339,
  12. ਏ. ਐੱਸ. ਆਈ. ਮਦਨ ਗੋਪਾਲ ਨੰਬਰ 2923,
  13. ਏ. ਐੱਸ. ਆਈ. ਬੇਅੰਤ ਸਿੰਘ ਨੰਬਰ 422,
  14. ਹੈੱਡ ਕਾਂਸਟੇਬਲ ਜਸਬੀਰ ਸਿੰਘ ਨੰਬਰ 960,
  15. ਹੈੱਡ ਕਾਂਸਟੇਬਲ ਸਤਨਾਮ ਸਿੰਘ ਨੰਬਰ 1306,
  16. ਹੈੱਡ ਕਾਂਸਟੇਬਲ ਮਲਿਕ ਸਿੰਘ ਨੰਬਰ 2756,
  17. ਸੀ-2 ਸਤਵੰਤ ਸਿੰਘ ਨੰਬਰ 409,
  18. ਸੀ-2 ਜੋਗਾ ਸਿੰਘ ਨੰਬਰ 936,
  19. ਸੀ-2 ਜਸਪਿੰਦਰ ਸਿੰਘ ਨੰਬਰ 1368,
  20. ਕਾਂਸਟੇਬਲ ਮਨਦੀਪ ਸਿੰਘ ਨੰਬਰ 227,
  21. ਕਾਂਸਟੇਬਲ ਗੁਰਜੰਟ ਸਿੰਘ ਨੰਬਰ 2158,
  22. ਕਾਂਸਟੇਬਲ ਜਸਕਿਰਤ ਸਿੰਘ ਨੰਬਰ 3243,
  23. ਕਾਂਸਟੇਬਲ ਗੁਰਪਾਲ ਸਿੰਘ ਨੰਬਰ 73,
  24. ਪੰਜਾਬ ਹੋਮ ਗਾਰਡ ਕੁਲਦੀਪ ਸਿੰਘ ਨੰਬਰ 18277

ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਡੀ. ਜੀ. ਪੀ. ਪੰਜਾਬ ਵੱਲੋਂ ਪਿਛਲੇ ਇਕ ਸਾਲ ਦੌਰਾਨ ਪਟਿਆਲਾ ਜ਼ਿਲੇ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੇ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦੀ ਹੌਸਲਾ ਅਫ਼ਜਾਈ ਲਈ 5 ਕਰਮਚਾਰੀਆਂ ਨੂੰ ਲੋਕਲ ਰੈਂਕ ਇੰਸਪੈਕਟਰ, 14 ਕਰਮਚਾਰੀਆਂ ਨੂੰ ਲੋਕਲ ਰੈਂਕ ਸਬ-ਇੰਸਪੈਕਟਰ, 37 ਕਰਮਚਾਰੀਆਂ ਨੂੰ ਏ. ਐੱਸ. ਆਈ., 4 ਨੂੰ ਹੌਲਦਾਰ, 21 ਨੂੰ ਸੀ.-2 ਰੈਂਕ ਅਤੇ 92 ਕਰਮਚਾਰੀਆਂ ਨੂੰ ਡੀ. ਜੀ. ਪੀ. ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀਆਂ ਗਈਆਂ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ 3985 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਮਾਮਲਿਆਂ ਵਿਚ ਸਰਟੀਫਿਕੇਟ ਅਤੇ 3 ਲੱਖ 20 ਹਜ਼ਾਰ ਰੁਪਏ ਨਗਦ ਇਨਾਮ ਦਿੱਤਾ ਗਿਆ ਹੈ। ਐੱਸ. ਐੱਸ. ਪੀ.ਮਨਦੀਪ ਸਿੰਘ ਸਿੱਧੂ ਨੇ ਉਨ੍ਹਾਂ 24 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੂੰ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸ਼ਲਾਘਾਯੋਗ ਕੰਮ ਕਰਨ ਬਦਲੇ ਕੁਮੈਨਡੇਸ਼ਨ ਡਿਸਕ ਪ੍ਰਦਾਨ ਕੀਤੀ ਹੈ।


Arun chopra

Content Editor

Related News