238 ਬੋਤਲਾਂ ਸ਼ਰਾਬ ਤੇ 20 ਲਿਟਰ ਲਾਹਣ ਬਰਾਮਦ
Monday, Oct 23, 2017 - 02:14 AM (IST)
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਜ਼ਿਲਾ ਸੰਗਰੂਰ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਡੀ. ਐੱਸ. ਪੀ. ਅਹਿਮਦਗੜ੍ਹ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਹਾਕਮ ਖਾਂ ਉਰਫ ਗੋਰਾ ਪੁੱਤਰ ਮਾਹੀ ਖਾਂ ਵਾਸੀ ਵਾਲੇਵਾਲ ਨੂੰ ਕਾਬੂ ਕਰ ਕੇ ਉਸ ਕੋਲੋਂ 20 ਲਿਟਰ ਲਾਹਣ ਅਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਚਾਲੂ ਭੱਠੀ ਬਰਾਮਦ ਕੀਤੀ। ਥਾਣਾ ਸਿਟੀ ਸੁਨਾਮ ਦੇ ਸਹਾਇਕ ਥਾਣੇਦਾਰ ਸੁਖਵਿੰਦਰਜੀਤ ਸਿੰਘ ਗਸ਼ਤ ਦੌਰਾਨ ਜਖੇਪਲ ਚੌਕ ਸੁਨਾਮ 'ਚ ਮੌਜੂਦ ਸਨ ਕਿ ਉਨ੍ਹਾਂ ਨੂੰ ਦੇਖ ਕੇ ਇਕ ਕਾਰ ਦਾ ਡਰਾਈਵਰ ਕੁਲਵੰਤ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਨਵੀਂ ਅਨਾਜ ਮੰਡੀ ਕਾਰ ਛੱਡ ਕੇ ਭੱਜ ਗਿਆ। ਨਾਲ ਦੀ ਸੀਟ 'ਤੇ ਬੈਠੇ ਬੂਟਾ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਵਾਰਡ ਨੰ. 21 ਨਵੀਂ ਅਨਾਜ ਮੰਡੀ ਸੁਨਾਮ ਨੂੰ ਕਾਬੂ ਕਰ ਕੇ ਪੁਲਸ ਨੇ ਕਾਰ 'ਚੋਂ 156 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀਆਂ। ਕੁਲਵੰਤ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਗੁਰਪਿਆਰ ਸਿੰਘ ਨੇ ਕਾਲਾ ਸਿੰਘ ਪੁੱਤਰ ਰੂਪ ਸਿੰਘ ਵਾਸੀ ਵਾਰਡ ਨੰਬਰ 21 ਨਵੀਂ ਅਨਾਜ ਮੰਡੀ ਸੁਨਾਮ ਨੂੰ ਕਾਬੂ ਕਰ ਕੇ ਉਸ ਕੋਲੋਂ 80 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
