23 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਟਾਟਾ 207 ਦਾ ਚਾਲਕ ਗ੍ਰਿਫਤਾਰ

Friday, Sep 29, 2017 - 06:14 AM (IST)

23 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਟਾਟਾ 207 ਦਾ ਚਾਲਕ ਗ੍ਰਿਫਤਾਰ

ਜਲੰਧਰ, (ਮਹੇਸ਼)- ਥਾਣਾ ਸਦਰ ਦੀ ਪੁਲਸ ਨੇ 23 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਟਾਟਾ 207 ਦੇ ਚਾਲਕ ਨੂੰ ਗ੍ਰਿਫਤਾਰ ਕੀਤਾ ਜਦੋਂ ਕਿ ਇਸ ਸ਼ਰਾਬ ਦੇ ਸਮੱਗਲਰ ਪਿਓ-ਪੁੱਤਰ ਮੌਕੇ ਤੋਂ ਫਰਾਰ ਹੋ ਗਏ। ਏ. ਸੀ. ਪੀ. ਕੈਂਟ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਔਲਖ ਦੀ ਅਗਵਾਈ ਵਿਚ ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਰਿਆੜ ਵੱਲੋਂ ਸਣੇ ਪੁਲਸ ਪਾਰਟੀ ਨਕੋਦਰ ਰੋਡ ਜੰਡਿਆਲਾ 'ਤੇ ਕੀਤੀ ਨਾਕੇਬੰਦੀ ਦੌਰਾਨ ਟਾਟਾ 207 ਗੱਡੀ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸਦੇ ਚਾਲਕ ਨੇ ਆਪਣਾ ਨਾਂ ਸੁਨੀਲ ਕੁਮਾਰ ਉਰਫ ਸੰਨੀ ਪੁੱਤਰ ਜੱਗੀ ਵਾਸੀ ਪੱਤੀ ਸ਼ਾਨ ਦੀ ਜੰਡਿਆਲਾ ਦੱਸਿਆ। ਜਦੋਂ ਕਿ ਇਸੇ ਗੱਡੀ ਵਿਚ ਸਵਾਰ ਸ਼ਰਾਬ ਸਮੱਗਲਰ ਪਿਓ-ਪੁੱਤ ਲਹਿੰਬਰ ਪੁੱਤਰ ਮੱਖਨ ਤੇ ਗੌਰਵ ਪੁੱਤਰ ਲਹਿੰਬਰ ਵਾਸੀ ਪੱਤੀ ਸ਼ਾਨ ਦੀ ਪੁਲਸ ਪਾਰਟੀ ਨੂੰ ਵੇਖ ਕੇ ਪਹਿਲਾਂ ਹੀ ਗੱਡੀ 'ਚੋਂ ਉਤਰ ਕੇ ਫਰਾਰ ਹੋ ਗਏ। ਏ. ਸੀ. ਪੀ. ਸੁਰਿੰਦਰ ਪਾਲ ਧੋਗੜੀ ਤੇ ਐੱਸ. ਐੱਚ. ਓ. ਸਦਰ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਤਿੰਨਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਸ਼ਰਾਬ ਸਮੱਗਲਰ ਲਹਿੰਬਰ ਦੇ ਖਿਲਾਫ ਪਹਿਲਾਂ ਵੀ ਨਾਜਾਇਜ਼ ਸ਼ਰਾਬ ਸਮੱਗਲਿੰਗ ਦੇ ਕੇਸ ਦਰਜ ਹਨ। ਫਰਾਰ ਪਿਓ-ਪੁੱਤ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਟਾਟਾ 207 ਤੇ ਬਰਾਮਦ ਸ਼ਰਾਬ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। 


Related News