ਰੂਪਨਗਰ: ਨਾਕੇ ਦੌਰਾਨ ਪੁਲਸ ਨੇ 22 ਲੱਖ ਦੀ ਨਕਦੀ ਕੀਤੀ ਬਰਾਮਦ
Saturday, Apr 20, 2019 - 04:46 PM (IST)
![ਰੂਪਨਗਰ: ਨਾਕੇ ਦੌਰਾਨ ਪੁਲਸ ਨੇ 22 ਲੱਖ ਦੀ ਨਕਦੀ ਕੀਤੀ ਬਰਾਮਦ](https://static.jagbani.com/multimedia/2019_4image_15_59_505326444untitled-7copy.jpg)
ਰੂਪਨਗਰ (ਸੱਜਣ ਸੈਣੀ)— ਰੂਪਨਗਰ ਜ਼ਿਲੇ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਲ ਮਿਲੀ ਜਦੋਂ ਨਾਕਾਬੰਦੀ ਦੌਰਾਨ ਇਕ ਵੈਨ 'ਚੋਂ 22 ਲੱਖ ਰੁਪਏ ਕੈਸ਼ ਬਰਾਮਦ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੀ ਪੁਲਸ ਨੇ ਰੂਪਨਗਰ-ਚੰਡੀਗੜ੍ਹ ਹਾਈਵੇਅ 'ਤੇ ਨਾਕਾ ਲਗਾਇਆ ਹੋਇਆ ਸੀ ਕਿ ਇਸੇ ਦੌਰਾਨ ਇਕ ਵੈਨ ਆਉਂਦੀ ਦਿਖਾਈ ਦਿੱਤੀ ਅਤੇ ਰੋਕ ਕੇ ਤਲਾਸ਼ੀ ਲੈਣ 'ਤੇ ਉਸ 'ਚੋਂ 22 ਲੱਖ ਦੀ ਨਕਦੀ ਬਰਾਮਦ ਕੀਤੀ ਗਈ। ਐੱਸ. ਐੱਚ. ਓ. ਜਗਜੀਤ ਸਿੰਘ ਨੇ ਦੱਸਿਆ ਕਿ ਫੜੀ ਗਈ ਇਹ ਰਕਮ ਨਿੱਜੀ ਬੈਂਕ ਵੱਲੋਂ ਹਾਇਰ ਕੀਤੀ ਗਈ ਕੈਸ਼ ਵੈਨ 'ਚ ਰੋਪੜ ਵੱਲ ਲਿਆਂਦੀ ਜਾ ਰਹੀ ਸੀ ਕਿ ਇਸੇ ਦੌਰਾਨ ਨਾਕੇ 'ਤੇ ਪੁਲਸ ਨੇ ਕੈਸ਼ ਵੈਨ ਨੂੰ ਕਾਬੂ ਕਰਕੇ 22 ਲੱਖ ਰੁਪਏ ਫੜੇ। ਵੈਨ 'ਚ ਮੌਜੂਦ ਦੋ ਵਿਅਕਤੀ ਪੁੱਛਗਿੱਛ ਕਰਨ 'ਤੇ ਕੋਈ ਵੀ ਲੀਗਲ ਦਸਤਾਵੇਜ਼ ਨਾ ਦਿਖਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਕੈਸ਼ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਇਨਕਮ ਟੈਕਸ ਵਿਭਾਗ ਵਾਲਿਆਂ ਨੂੰ ਇਸ ਦੀ ਜਾਂਚ ਕਰਨ ਲਈ ਬੁਲਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੀ ਜਾਂਚ ਕਰਨਗੇ ਕਿ ਇਹ ਕੈਸ਼ ਕਿੱਥੋਂ ਆਇਆ ਹੈ ਅਤੇ ਕਿੱਥੇ ਲਿਜਾਇਆ ਜਾ ਰਿਹਾ ਸੀ।