21 ਜੂਨ ਨੂੰ ''ਯੋਗਾ ਡੇਅ'' ਦੇ ਮੌਕੇ ''ਤੇ ਚੰਡੀਗੜ੍ਹ ''ਚ ਅੱਧੀ ਛੁੱਟੀ ਦਾ ਐਲਾਨ

Saturday, Jun 18, 2016 - 11:29 AM (IST)

ਚੰਡੀਗੜ੍ਹ (ਬਿਊਰੋ) : ਕੈਪੀਟਲ ਕੰਪਲੈਕਸ ਪੰਜਾਬ ਵਿਧਾਨ ਸਭਾ ''ਚ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਚੰਡੀਗੜ੍ਹ ਸਥਿਤ ਸਾਰੇ ਦਫਤਰਾਂ/ਨਿਗਮਾਂ/ਬੋਰਡਾਂ ਅਤੇ ਵਿਦਿਅਕ ਅਦਾਰਿਆਂ ਵਿਚ 21 ਜੂਨ ਨੂੰ ਪਹਿਲੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ। 
ਦੱਸਣਯੋਗ ਹੈ ਕਿ ਸਮਾਰੋਹ ''ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਦੀਆਂ ਕਈ ਉੱਚ ਸ਼ਖਸੀਅਤਾਂ ਹਿੱਸਾ ਲੈ ਰਹੀਆਂ ਹਨ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਨੋਟੀਫਿਕੇਸ਼ਨ ਰਾਹੀਂ ਦਫਤਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦਿੱਤੀ।
ਇਸ ਸਮਾਰੋਹ ਨੂੰ ਦੇਖਦੇ ਹੋਏ ਕੈਪੀਟਲ ਕੰਪਲੈਕਸ ਦੇ 12 ਲੱਖ ਸੁਕੇਅਰ ਦੇ ਇਲਾਕੇ ਨੂੰ ਸੁਰੱਖਿਆ ਦੇ ਘੇਰੇ ''ਚ ਲਿਆ ਜਾ ਚੁੱਕਾ ਹੈ ਅਤੇ ਵਾਹਨਾਂ ਦੇ ਗੈਰ ਜ਼ਰੂਰੀ ਦਾਖਲੇ ''ਤੇ ਪੂਰੀ ਤਰਾਂ ਪਾਬੰਦੀ ਲਾ ਦਿੱਤੀ ਗਈ ਹੈ।  ਭਾਵੇਂ ਹੀ ਯੋਗਾ 21 ਜੂਨ ਨੂੰ ਸਵੇਰੇ 7 ਤੋਂ 8 ਵਜੇ ਵਿਚਕਾਰ ਹੋਵੇਗਾ ਪਰ ਸਮਾਰੋਹ ਵਾਲੀ ਜਗ੍ਹਾ ''ਤੇ ਇਸ ਦਿਨ ਐਂਟਰੀ 4 ਵਜੇ ਤੋਂ ਹੀ ਸ਼ੁਰੂ ਹੋ ਜਾਵੇਗੀ ਅਤੇ ਇਹ ਐਂਟਰੀ ਸਿਰਫ 4 ਤੋਂ 6 ਵਜੇ ਤੱਕ ਹੀ ਦਿੱਤੀ ਜਾਵੇਗੀ।  6 ਤੋਂ 7 ਵਜੇ ਦੇ ਵਿਚਕਾਰ ਵੀ. ਵੀ. ਆਈ. ਪੀਜ਼ ਨੂੰ ਛੱਡ ਕੇ ਕਿਸੇ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ।

Babita Marhas

News Editor

Related News