ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 205 ਨਵੇਂ ਮਾਮਲਿਆਂ ਦੀ ਪੁਸ਼ਟੀ, 14 ਦੀ ਮੌਤ

Tuesday, Aug 25, 2020 - 09:41 PM (IST)

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 205 ਨਵੇਂ ਮਾਮਲਿਆਂ ਦੀ ਪੁਸ਼ਟੀ, 14 ਦੀ ਮੌਤ

ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦੀ ਫੈਲੀ ਮਹਾਮਾਰੀ ਨਾਲ ਜ਼ਿਲੇ ਅੱਜ 32 ਅੰਡਰ ਟ੍ਰਾਇਲ, 8 ਹੈਲਥ ਕੇਅਰ ਵਰਕਰ, 5 ਪੁਲਸ ਮੁਲਾਜ਼ਮਾਂ ਸਮੇਤ 205 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਦੋਂਕਿ 14 ਮਰੀਜ਼ਾਂ ਦੀ ਮੌਤ ਹੋ ਗਈ। ਮਹਾਨਗਰ ਵਿਚ ਹੁਣ ਤੱਕ 9026 ਵਿਅਕਤੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 334 ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 908 ਅਜਿਹੇ ਮਰੀਜ਼ ਪਾਜ਼ੇਟਿਵ ਆਏ ਹਨ, ਜੋ ਦੂਜੇ ਜ਼ਿਲਿਆਂ ਜਾਂ ਪ੍ਰਦੇਸ਼ਾਂ ਤੋਂ ਸਥਾਨਕ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਹੋਏ। ਇਨ੍ਹਾਂ ਵਿਚੋਂ 74 ਵਿਅਕਤੀਆਂ ਦੀ ਵਾਇਰਸ ਕਾਰਨ ਮੌਤ ਹੋ ਗਈ ਹੈ ਪਰ ਸਾਹਮਣੇ ਆਏ 205 ਮਰੀਜ਼ਾਂ ’ਚੋਂ 195 ਜ਼ਿਲੇ ਦੇ ਰਹਿਣ ਵਾਲੇ, ਜਦੋਂਕਿ 10 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਜਿਨ੍ਹਾਂ 14 ਮਰੀਜ਼ਾਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚੋਂ 10 ਮਰੀਜ਼ ਜ਼ਿਲੇ ਨਾਲ ਸਬੰਧਤ ਅਤੇ 4 ਹੋਰਨਾਂ ਜ਼ਿਲਿਆਂ ਤੋਂ, ਇਕ-ਇਕ ਮਰੀਜ਼ ਫਾਜ਼ਿਲਕਾ, ਮੋਗਾ, ਫਿਰੋਜ਼ਪੁਰ ਅਤੇ ਕਪੂਰਥਲਾ ਦੇ ਰਹਿਣ ਵਾਲੇ ਸਨ।

3431 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਜ਼ਿਲਾ ਸਿਹਤ ਵਿਭਾਗ ਨੇ ਅੱਜ 3471 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 3922 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। 109651 ਵਿਅਕਤੀਆ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 105729 ਸੈਂਪਲਾਂ ਦੀ ਰਿਪੋਰਟ ਸਿਹਤ ਵਿਭਾਗ ਦੇ ਕੋਲ ਆ ਚੁੱਕੀ ਹੈ। 95,795 ਸੈਂਪਲ ਨੈਗੇਟਿਵ ਸਿੱਧ ਹੋਏ ਹਨ, ਜਦੋਂਕਿ 9026 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

380 ਮਰੀਜ਼ਾਂ ਨੂੰ ਕੀਤਾ ਹੋਮ ਆਈਸੋਲੇਟ

ਸਿਹਤ ਵਿਭਾਗ ਦੀ ਟੀਮ ਨੇ ਅੱਜ 380 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਹੈ। ਹੁਣ ਤੱਕ 32,705 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ। ਇਨ੍ਹਾਂ ’ਚੋਂ 5692 ਅਜੇ ਵੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

ਜ਼ਿਲੇ ਦੇ ਕਿਸ ਇਲਾਕੇ ਤੋਂ ਕਿੰਨੇ ਮਰੀਜ਼ ਆਏ ਸਾਹਮਣੇ

ਜਗਰਾਓਂ 309        9 ਮਰੀਜ਼ਾਂ ਦੀ ਮੌਤ

ਰਾਏਕੋਟ 132        4 ਮਰੀਜ਼ਾਂ ਦੀ ਮੌਤ

ਖੰਨਾ 299        11 ਮਰੀਜ਼ਾਂ ਦੀ ਮੌਤ

ਸਮਰਾਲਾ 113        6 ਮਰੀਜ਼ਾਂ ਦੀ ਮੌਤ

ਪਾਇਲ 172        6 ਮਰੀਜ਼ਾਂ ਦੀ ਮੌਤ

ਲੁਧਿਆਣਾ ਸ਼ਹਿਰ 8001 ਮਰੀਜ਼        298 ਦੀ ਮੌਤ

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਨਾਮ        ਪਤਾ        ਕੋਰੋਨਾ ਤੋਂ ਇਲਾਵਾ ਰੋਗ        ਹਸਪਤਾਲ

ਕੁਲਵੰਤ ਸਿੰਘ (60)        ਅੰਬੇਦਕਰ ਨਗਰ        ਸ਼ੂਗਰ        ਸੀ. ਐੱਮ. ਸੀ.

ਮਨਜੀਤ ਸਿੰਘ (87)        ਪ੍ਰਤਾਪ ਨਗਰ        ਬਲੱਡ ਪ੍ਰੈਸ਼ਰ, ਦਿਲ ਦਾ ਰੋਗ        ਡੀ.ਐੱਮ.ਸੀ.

ਪ੍ਰਭ ਦਿਆਲ ਆਹੂਜਾ (84)        ਚੰਡੀਗੜ੍ਹ ਰੋਡ        ਸ਼ੂਗਰ, ਬਲੱਡ ਪ੍ਰੈਸ਼ਰ        ਓਸਵਾਲ

ਗੁਰਮੀਤ ਕੌਰ (56)        ਹੈਬੋਵਾਲ ਕਲਾਂ        ਸ਼ੂਗਰ        ਸਿਵਲ ਹਸਪਤਾਲ

ਇੰਦਰਜੀਤ ਨਾਗਪਾਲ (75)        ਨੇੜੇ ਰੋਜ਼ ਗਾਰਡਨ        ਸ਼ੂਗਰ, ਦਿਲ ਦਾ ਰੋਗ        ਡੀ.ਐੱਮ.ਸੀ.

ਗਗਨ ਮਿਸ਼ਰਾ (35)        ਸ਼ਕਤੀ ਨਗਰ        ਸ਼ਾਹ ਸਬੰਧੀ ਰੋਗ        ਰਜਿੰਦਰਾ ਹਸਪਤਾਲ ਪਟਿਆਲਾ

ਸੁਰੇਸ਼ ਟੰਡਨ (68)        ਟੈਗੋਰ ਨਗਰ        ਗੁਰਦਾ ਰੋਗ        ਐੱਸ.ਪੀ.ਐੱਸ.

ਚਾਂਦ ਕੁਮਾਰੀ (75)        ਉਪਕਾਰ ਨਗਰ        ਸ਼ੂਗਰ, ਬਲੱਡ ਪ੍ਰੈਸ਼ਰ        ਜੀ. ਐੱਨ. ਸੀ.

ਕਰਤਾਰ ਸਿੰਘ ਸੇਠੀ (85)        ਬੀ. ਆਰ. ਐੱਸ. ਨਗਰ        ਬਲੱਡ ਪ੍ਰੈਸ਼ਰ, ਗੁਰਦਾ ਰੋਗ, ਦਿਲ ਦਾ ਰੋਗ        ਅਰੋੜਾ ਨਿਊਰੋ ਸੈਂਟਰ

ਕਮਲ ਨਈਅਰ (92)        ਗੁਰੂਦੇਵ ਐਨਕਲੇਵ        ਸੀ. ਐੱਮ. ਸੀ.

ਬਾਕੀ ਜ਼ਿਲਿਆਂ ਦੇ ਮ੍ਰਿਤਕ ਮਰੀਜ਼

ਕ੍ਰਿਸ਼ਨ ਗੁਪਤਾ (63)        ਕਪੂਰਥਲਾ        ਡੀ. ਐੱਮ. ਸੀ.

ਗੁਰਵਿੰਦਰ ਸਿੰਘ (30)        ਬਾਘਾ ਪੁਰਾਣਾ, ਮੋਗਾ        ਡੀ. ਐੱਮ. ਸੀ.

ਮਹਿੰਦਰ ਗੁਪਤਾ (74)        ਫਾਜ਼ਿਲਕਾ        ਫੋਰਟਿਸ

ਸੰਦੀਪ ਗੁਪਤਾ (38)        ਫਿਰੋਜ਼ਪੁਰ        ਐੱਸ. ਪੀ. ਐੱਸ.


author

Bharat Thapa

Content Editor

Related News