ਤੇਲੰਗਾਨਾ ’ਚ 2024 ਦੀਆਂ ਚੋਣਾਂ ਦੀ ਸਜੀ ਬਿਸਾਤ, ਮੁੱਖ ਮੰਤਰੀ ਭਗਵੰਤ ਮਾਨ ਵੀ ਹੋਏ ਸ਼ਾਮਲ

Thursday, Jan 19, 2023 - 03:11 PM (IST)

ਤੇਲੰਗਾਨਾ ’ਚ 2024 ਦੀਆਂ ਚੋਣਾਂ ਦੀ ਸਜੀ ਬਿਸਾਤ, ਮੁੱਖ ਮੰਤਰੀ ਭਗਵੰਤ ਮਾਨ ਵੀ ਹੋਏ ਸ਼ਾਮਲ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਵਲੋਂ ਖੰਮਣ ਵਿਖੇ ਆਯੋਜਿਤ ਇਕ ਵਿਸ਼ਾਲ ਜਨਸਭਾ ਵਿਚ ਸ਼ਾਮਲ ਹੋਏ। ਇਸ ਰੈਲੀ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਕੇਰਲ ਦੇ ਮੁੱਖ ਮੰਤਰੀ ਪਿੰਨਾਰਾਈ ਵਿਜੇਯਨ ਅਤੇ ਕਈ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਜਨ ਸਭਾ ਵਿਚ ਮੁੱਖ ਮੰਤਰੀਆਂ, ਸਾਬਕਾ ਮੁੱਖ ਮੰਤਰੀਆਂ ਤੇ ਆਗੂਆਂ ਦੇ ਇਕ ਮੰਚ ’ਤੇ ਆਉਣ ਕਾਰਨ ਅਟਕਲਾਂ ਦਾ ਬਾਜ਼ਾਰ ਵੀ ਗਰਮ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਬਿਗੁਲ ਹੈ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਇਸ ਵਾਰ ਦੱਖਣੀ ਭਾਰਤ ਤੋਂ ਦਿੱਲੀ ਦੀ ਬਾਜ਼ੀ ਖੇਡਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਆਪੋ-ਆਪਣੇ ਖੇਤਰਾਂ ’ਚ ਮਜਬੂਤ ਪਕੜ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਕਜੁਟ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਗੈਰ-ਕਾਂਗਰਸੀ ਪਾਰਟੀਆਂ ਦਾ ਇਹ ਤੀਜਾ ਮੋਰਚਾ ਹੈ, ਜੋ ਇਸ ਵਾਰ 2024 ਵਿਚ ਇਕੱਠੇ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਸਕਦਾ ਹੈ। ਦੂਜੇ ਪਾਸੇ ਜਨ ਸਭਾ ਤੋਂ ਪਹਿਲਾਂ ਤੇਲੰਗਾਨਾ ਦੇ ਸੀ. ਐੱਮ. ਨੇ ਨੇਤਾਵਾਂ ਦੇ ਨਾਲ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਮੰਦਿਰ ਵਿਚ ਪੂਜਾ ਕੀਤੀ।

ਇਹ ਵੀ ਪੜ੍ਹੋ : ਸਿੱਖਿਆ ਦੇ ਖੇਤਰ ’ਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਾ ਸਰਕਾਰ ਦੀ ਪਹਿਲ : ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ-ਪੰਜਾਬ ’ਚ ਵੀ ਹੋਵੇਗੀ ਆਈ ਸਕ੍ਰੀਨਿੰਗ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਮਣ ਵਿਚ ਜਨ ਸਭਾ ਦੌਰਾਨ ਕਰਵਾਏ ਗਏ ਆਈ ਸਕ੍ਰੀਨਿੰਗ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਸੂਬੇ ਵਿਚ ਆਈ ਸਕ੍ਰੀਨਿੰਗ ਕਰਵਾਏਗੀ। ਮਾਨ ਨੇ ਕਿਹਾ ਕਿ ਚੰਗੀ ਚੀਜ਼ ਕਿਤੋਂ ਵੀ ਸਿੱਖੀ ਜਾ ਸਕਦੀ ਹੈ। ਇਹ ਨਾਲੇਜ ਸ਼ੇਅਰਿੰਗ ਦਾ ਜ਼ਮਾਨਾ ਹੈ। ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਭਾਰਤੀ ਜੁਮਲਾ ਪਾਰਟੀ ਹੈ। ਦੇਸ਼ ਅੱਜ ਰੁਜ਼ਗਾਰ ਮੰਗ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵਲੋਂ ਗੁਰਸਿਮਰਨ ਸਿੰਘ ਮੰਡ ਤੇ ਅਮਿਤ ਅਰੋੜਾ ਨੂੰ ਮਾਰਨ ਦੀ ਸਾਜ਼ਿਸ਼ ਰਚਣ ਵਾਲੇ 2 ਅੱਤਵਾਦੀ ਗ੍ਰਿਫਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Anuradha

Content Editor

Related News